The Olympic Games are about 3,000 years old-ਤਿੰਨ ਹਜ਼ਾਰ ਵਰ੍ਹੇ ਪੁਰਾਣਾ ਹੈ ਉਲੰਪਿਕ ਖੇਡਾਂ ਦਾ ਇਤਿਹਾਸ

* ਪੁਰਾਤਨ ਸਮੇਂ ’ਚ ਹੁੰਦੇ ਸਨ ਸਿਰਫ ਰਵਾਇਤੀ ਖੇਡਾਂ ਦੇ ਮੁਕਾਬਲੇ

ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 5 ਜੁਲਾਈ 2021: ਉਲੰਪਿਕ ਖੇਡਾਂ (The Olympic Games) ਦਾ ਇਤਿਹਾਸ ਲਗਪਗ 3 ਹਜ਼ਾਰ ਵਰ੍ਹੇ ਪੁਰਾਣਾ ਹੈ ਅਤੇ ਇਨ੍ਹਾਂ ਦਾ ਨਾਂਅ ਯੂਨਾਨ ਦੇ ਪੁਰਾਤਨ ਤੇ ਵਿਰਾਸਤੀ ਸ਼ਹਿਰ ਉਲੰਪੀਆ ਦੇ ਨਾਂਅ ’ਤੇ ਰੱਖਿਆ ਸੀ। ਇਸੇ ਸ਼ਹਿਰ ਵਿਚ ਈਸਾ ਪੂਰਬ ਸਾਲ 776 ਵਿਚ ਭਾਵ ਅੱਜ ਤੋਂ 2797 ਸਾਲ ਪਹਿਲਾਂ ਖੇਡਾਂ ਦਾ ਇਹ ਵੱਡਾ ਮੇਲਾ ਪਹਿਲੀ ਵਾਰ ਕਰਵਾਏ ਜਾਣ ਦੇ ਹਵਾਲੇ ਯੂਨਾਨ ਦੇ ਇਤਿਹਾਸਕ ਦਸਤਾਵੇਜਾਂ ਵਿਚ ਮਿਲਦੇ ਹਨ। ਮਾਡਰਨ ਓਲੰਪਿਕ ਵਜੋਂ ਜਾਣੀਆਂ ਜਾਂਦੀਆ ਅਜੋਕੇ ਦੌਰ ਦੀਆਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਦਾ ਸਿਹਰਾ ਫਰਾਂਸ ਦੇ ਜੰਮਪਲ ਧਨਾਢ ਸਿੱਖਿਆ ਮਾਹਿਰ, ਇਤਿਹਾਸਕਾਰ ਅਤੇ ਰਾਜਸੀ ਖੇਤਰ ਵਿਚ ਪ੍ਰਭਾਵਸ਼ਾਲੀ ਹਸਤੀ ਰੱਖਣ ਵਾਲ਼ੇ ਪੀਅਰੇ ਕੂਬੇਰਟਨ ਨੂੰ ਜਾਂਦਾ ਹੈ। 1863 ਵਿਚ ਜਨਮੇ ਕੂਬੇਰਟਨ ਨੇ ਭਰ ਜੁਆਨੀ ਦੀ ਉਮਰ ਵਿਚ 1892 ਵਿਚ ਪੁਰਾਤਨ ਯੂਨਾਨੀ ਰਵਾਇਤ ਮੁਤਾਬਕ ਹਰ ਚਾਰ ਸਾਲ ਬਾਅਦ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਜਾਣ ਲਈ ਆਵਾਜ ਬੁਲੰਦ ਕੀਤੀ ਸੀ।

Navin olympic khel (Modren Olympic Games) were started in 1896 at Athens  

The Olympic Games are about 3,000 years old and were named after the ancient Greek city of Olympia. Historical documents of Greece show that this great sports fair was held in this city for the first time in the year 776 BC, ie 2797 years before today. The modern Olympic Games, known as the Modern Olympics, are credited with the birth of Pierre Coubertin, a wealthy French educationist, historian, and political figure. Born in 1863, Kuberton, in his youth, raised his voice in 1892, according to the ancient Greek tradition, to hold international sports competitions every four years.
ਪੁਰਾਤਨ ਯੂਨਾਨ ’ਚ ਦੇਵਤੇ ਦੇ ਸਤਿਕਾਰ ’ਚ ਹਰ 4 ਸਾਲ ਬਾਅਦ ਹੁੰਦੀਆਂ ਸਨ ਖੇਡਾਂ:
ਵੱਖ ਵੱਖ ਇਤਿਹਾਸਕਾਰਾਂ ਮੁਤਾਬਕ ਯੂਨਾਨ ਵਿਚ ਉਸ ਸਮੇਂ ਇਹ ਕੌਮੀ ਪੱਧਰ ਦੇ ਖੇਡ ਮੁਕਾਬਲੇ ਹਰ ਚਾਰ ਸਾਲ ਬਾਅਦ ਕਰਵਾਏ ਜਾਂਦੇ ਸਨ। ਇਹ ਖੇਡਾਂ ਯੂਨਾਨ ਦੇ ਬੇਹੱਦ ਸਤਿਕਾਰੇ ਜਾਂਦੇ ਦੇਵਤਾ ਦੀ ਪੂਜਾ ਲਈ ਕਰਵਾਏ ਜਾਂਦੇ ਵੱਡੇ ਧਾਰਮਿਕ ਸਮਾਗਮ ਦੀ ਖਿੱਚ ਦਾ ਮੁੱਖ ਹਿੱਸਾ ਹੁੰਦੀਆਂ ਸਨ।
ਹਾਲਾਂਕਿ ਪੁਰਾਤਨ ਖੇਡਾਂ ਵਿਚ ਅੱਜ ਵਾਂਗ ਹਾਕੀ, ਬਾਸਕਿਟਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਵਰਗੇ ਅਜੋਕੇ ਮੁਕਾਬਲਿਆਂ ਦੀ ਬਜਾਏ ਸਿਰਫ਼ ਤੀਰ ਅੰਦਾਜੀ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ, ਨੇਜਾਬਾਜ਼ੀ, ਮੁੱਕੇਬਾਜ਼ੀ, ਕੁਸ਼ਤੀਆਂ, ਜਿਮਨਾਸਟਿਕਸ ਅਤੇ ਵੱਖ-ਵੱਖ ਦੂਰੀ ਦੀਆਂ ਦੌੜਾਂ ਤੋਂ ਇਲਾਵਾ ਘੋੜ ਦੌੜ ਵਰਗੇ ਕੁੱਝ ਰਵਾਇਤੀ ਮੁਕਾਬਲੇ ਹੀ ਹੁੰਦੇ ਸਨ। ਇਨ੍ਹਾਂ ਮੁਕਾਬਿਲਆਂ ਦਾ ਸਿੱਧਾ ਸਬੰਧ ਯੁੱਧ-ਕਲਾ ਅਤੇ ਸਰੀਰਕ ਤਾਕਤ ਨਾਲ਼ ਸੀ ਅਤੇ ਇਨ੍ਹਾਂ ਦੇ ਬਹੁਤੇ ਜੇਤੂ ਖਿਡਾਰੀ ਵੀ ਆਮ ਤੌਰ ’ਤੇ ਕਿਸੇ ਨਾ ਕਿਸੇ ਰਾਜ ਦੀ ਫੌਜ ਵਿਚ ਸੇਵਾਵਾਂ ਨਿਭਾਉਣ ਵਾਲ਼ੇ ਯੋਧੇ ਹੀ ਸਨ। ਇਤਿਹਾਸਕ ਦਸਤਾਵੇਜਾਂ ਮੁਤਾਬਕ ਛੋਟੇ ਖੇਡ ਮੁਕਾਬਲਿਆਂ ਵਿਚ 10-20 ਵੱਡੇ ਸ਼ਹਿਰਾਂ ਜਾਂ ਇਲਾਕਿਆਂ ਤੋਂ ਖਿਡਾਰੀ ਪਹੁੰਚਦੇ ਸਨ ਪਰ 4 ਸਾਲ ਬਾਅਦ ਹੋਣ ਵਾਲ਼ੇ ਮੁੱਖ ਮੁਕਾਬਲੇ ਵਿਚ 100 ਤੋਂ ਵੱਧ ਸ਼ਹਿਰਾਂ ਜਾਂ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਖਿਡਾਰੀ ਸ਼ਾਮਿਲ ਹੁੰਦੇ ਸਨ।
In ancient Greece, games were held every 4 years in honor of the deity:

According to various historians, in Greece at that time national competitions were held every four years. These games were the main attraction of large religious ceremonies held in Greece to worship the most revered deity. However, in those days, instead of competitions like hockey, basketball, tennis, badminton, there were other traditional competitions like archery, fencing, shooting, javelin throwing, boxing and wrestling besides horse races and long distance races. Competitions that were directly related to martial arts and physical prowess, and most of the winners were usually warriors serving in one state’s army. According to historical documents, small sports competitions were attended by players from 10-20 major cities or regions but the main competition, which took place four years later, was attended by thousands of players from more than 100 cities or regions. 

ਜੰਗਾਂ-ਯੁੱਧਾਂ ਨੇ ਤਬਾਹ ਕਰ ਦਿੱਤਾ ਸੀ ਯੂਰਪ ਦਾ ਖੇਡ ਢਾਂਚਾ:
ਯੂਰਪੀਨ ਖਿੱਤੇ ਦੇ ਬਹੁਤੇ ਮੁਲਕ ਲਗਪਗ 800 ਸਾਲ ਦਾ ਲੰਮਾਂ ਸਮਾਂ ਇਕ ਦੂਜੇ ਨਾਲ਼ ਜੰਗਾਂ ਯੁੱਧਾਂ ਵਿਚ ਬੁਰੀ ਤਰਾਂ ਉਲਝੇ ਰਹੇ ਸਨ। ਇਨ੍ਹਾਂ ਅੱਠ ਸਦੀਆਂ ਦੌਰਾਨ ਯੂਰਪੀ ਇਲਾਕੇ ਵਿਚ ਕਈ ਸਾਮਰਾਜ ਬਣੇ ਅਤੇ ਕਈ ਖਤਮ ਹੋਏ। ਇਨ੍ਹਾਂ ਵਿਚੋਂ ਇਟਲੀ ਦੇ ਰੋਮਨ ਸਾਮਰਾਜ ਦੇ ਸ਼ਾਸ਼ਕਾਂ ਨੂੰ ਸਭ ਤੋਂ ਵੱਧ ਤਾਕਤਵਰ ਅਤੇ ਖੂੰਖਾਰ ਮੰਨਿਆ ਜਾਂਦਾ ਹੈ। ਹਾਰਦੇ ਜਿੱਤਦੇ ਇਨ੍ਹਾਂ ਰਾਜੇ-ਮਹਾਰਾਜਿਆਂ ਨੇ ਆਪਣੇ ਅਧੀਨ ਕੀਤੇ ਵੱਖ ਵੱਖ ਮੁਲਕਾਂ ਵਿਚੋਂ ਲੁੱਟ-ਖਸੁੱਟ ਕਰਨ ਤੋਂ ਇਲਾਵਾ ਖੇਡ ਢਾਂਚੇ ਨੂੰ ਵੀ ਬੁਰੀ ਤਰਾਂ ਤਹਿਸ ਨਹਿਸ ਕੀਤਾ। ਸਟੇਡੀਅਮ ਢਹਿ ਢੇਰੀ ਕਰ ਦਿੱਤੇ ਗਏ ਜਾਂ ਇਨ੍ਹਾਂ ਵਿਚ ਖੇਡਾਂ ਕਰਾਉਣ ’ਤੇ ਮੁਕੰਮਲ ਪਾਬੰਦੀ ਲਾਏ ਜਾਣ ਕਾਰਨ ਇਹ ਸਾਂਭ-ਸੰਭਾਲ਼ ਖੁਣੋਂ ਹੀ ਖੰਡਰ ਹੋ ਗਏ।
 
ਯੂਰਪ ਵਿਚ ਪ੍ਰਚੱਲਤ ਦੰਦ ਕਥਾਵਾਂ ਅਤੇ ਕੁੱਝ ਇਤਿਹਾਸਕ ਹਵਾਲਿਆਂ ਮੁਤਾਬਕ ਜਦੋਂ ਰੋਮਨ ਸਾਮਰਾਜ ਨੇ ਯੂਨਾਨ ’ਤੇ ਕਬਜ਼ਾ ਕੀਤਾ ਤਾਂ ਰੋਮਨ ਸਮਰਾਟ ਥੀਓਡੋਸੀਅਸ ਪਹਿਲੇ ਨੇ ਯੂਨਾਨ ਦੀਆਂ ਬਹੁ-ਚਰਚਿਤ ਖੇਡਾਂ ਉਤੇ ਇਹ ਸੋਚ ਕੇ ਪਾਬੰਦੀ ਲਾ ਦਿੱਤੀ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲ਼ੇ ਖਿਡਾਰੀ ਜੰਗ-ਯੁੱਧ ਲਈ ਸੂਰਬੀਰ ਯੋਧਿਆਂ ਦੀ ਮਜ਼ਬੂਤ ਫੌਜ ਬਣਾਉਣ ਦਾ ਸਬੱਬ ਬਣ ਸਕਦੇ ਹਨ, ਜੋ ਕਿ ਭਵਿੱਖ ਵਿਚ ਰੋਮਨ ਸਾਮਰਾਜ ਲਈ ਸਿਰਦਰਦੀ ਦਾ ਕਾਰਨ ਬਣ ਸਕਦੀ ਸੀ। ਇਨ੍ਹਾਂ ਕਰੂਰ ਹਾਕਮਾਂ ਦੇ ਜ਼ਬਰ ਜ਼ੁਲਮ ਦਾ ਖ਼ੌਫ ਏਨਾ ਜਿਆਦਾ ਹੁੰਦਾ ਸੀ ਕਿ ਰੋਮਨ ਸਾਮਰਾਜ ਦੇ ਪਤਨ ਤੋਂ ਬਾਅਦ ਵੀ ਲੰਮਾਂ ਸਮਾਂ ਇਹ ਖੇਡਾਂ ਸ਼ੁਰੂ ਨਾ ਹੋਈਆਂ।

Wars destroyed Europe’s game structure:

Most countries in the European region have been embroiled in wars for nearly 800 years. During these eight centuries, many empires sprang up and disappeared in Europe. Of these, the rulers of the Roman Empire of Italy are considered to be the most powerful and ferocious. These victorious kings and emperors badly destroyed the sports system in the various countries under their control. The stadiums were demolished or the games were banned, leaving the maintenance in ruins. According to popular mythology and some historical references, when the Roman Empire invaded Greece, the Roman Emperor Theodosius I banned these games in Greece, thinking that athletes taking part in them would be wartime. The warriors could be the cause of a strong army of warriors that could be a headache for the Roman Empire in the future. The tyranny of these tyrants was so great that the games did not begin long after the fall of the Roman Empire.

ਪੀਅਰੇ ਕੂਬੇਰਟਨ ਨੂੰ ਕਿਹਾ ਜਾਂਦਾ ਹੈ ਆਧੁਨਿਕ ਉਲੰਪਿਕ ਖੇਡਾਂ (The Olympic Games) ਦਾ ਜਨਮਦਾਤਾ:
19ਵੀਂ ਸਦੀ ਦੇ ਅੱਧ ਤੋਂ ਬਾਅਦ 1865-66 ਵਿਚ ਕੁੱਝ ਖੇਡ ਪ੍ਰੇਮੀਆਂ ਵੱਲੋਂ ਇਨ੍ਹਾਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਸ਼ੁਰੂ ਹੋਏ। ਇਨ੍ਹਾਂ ਯਤਨਾਂ ਤਹਿਤ ਹੀ ਕਈ ਸਦੀਆਂ ਤੋਂ ਵੀਰਾਨ ਪਏ ਤੇ ਖੰਡਰ ਬਣ ਚੁੱਕੇ ਇਤਿਹਾਸਕ ਸਟੇਡੀਅਮ ਦੀ ਮੁੜ ਉਸਾਰੀ ਦੇ ਯਤਨ ਵੀ 1870 ਵਿਚ ਸ਼ੁਰੂ ਕੀਤੇ ਗਏ ਪਰ ਵੱਡੇ ਖਰਚੇ ਅਤੇ ਸਮੇਂ ਦੇ ਹਾਕਮਾਂ ਦੀ ਖੇਡਾਂ ਪ੍ਰਤੀ ਰੁਚੀ ਨਾ ਹੋਣ ਕਾਰਨ ਖੇਡ ਪ੍ਰੇਮੀਆਂ ਦੇ ਇਨ੍ਹਾਂ ਯਤਨਾਂ ਨੂੰ ਕਈ ਦਹਾਕੇ ਬੂਰ ਨਾ ਪਿਆ।
ਫੇਰ ਅਚਾਨਕ 1892 ਵਿਚ ਪੀਅਰੇ ਕੂਬੇਰਟਨ ਨੇ ਪਹਿਲੀ ਵਾਰ ਖੇਡਾਂ ਦੀ ਮੁੜ ਸੁਰਜੀਤੀ ਵਾਸਤੇ ਆਵਾਜ ਬੁਲੰਦ ਕੀਤੀ ਤਾਂ ਪੀਅਰੇ ਦੇ ਖੁਦ ਧਨਾਢ ਹੋਣ ਤੇ ਰਾਜਸੀ ਅਸਰ ਰਸੂਖ ਸਦਕਾ ਖੇਡ ਪ੍ਰੇਮੀਆਂ ਨੂੰ ਖੇਡਾਂ ਸ਼ੁਰੂ ਹੋਣ ਦੀ ਆਸ ਜਾਗੀ। ਪਰ ਦੋ ਸਾਲ ਦੇ ਕਰੀਬ ਇਸ ਮੁੱਦੇ ’ਤੇ ਸਿਰਫ਼ ਰਸਮੀ ਚਰਚਾ ਹੀ ਵੱਖ ਵੱਖ ਥਾਵਾਂ ਉਤੇ ਚਲਦੀ ਰਹੀ। ਲੇਕਿਨ ਪੀਅਰੇ ਵੀ ਆਪਣੀ ਧੁਨ ਦਾ ਪੱਕਾ ਸੀ ਤੇ ਫਰਾਂਸੀਸੀ ਨੌਜਵਾਨਾਂ ਨੂੰ ਖੇਡਾਂ ਵਿਚ ਲਾ ਕੇ ਉਨ੍ਹਾਂ ਨੂੰ ਮਜ਼ਬੂਤ ਜੁੱਸਿਆਂ ਵਾਲ਼ੇ ਜਾਂਬਾਜ਼ ਬਣਾਉਣ ਦੀ ਸੋਚ ਰਖਦਾ ਸੀ ਇਸ ਲਈ ਉਹ ਜਿੱਥੇ ਵੀ ਮੌਕਾ ਮਿਲਦਾ ਖੇਡਾਂ ਦੇ ਹੱਕ ’ਚ ਆਵਾਜ ਉਠਾਉਂਦਾ ਰਿਹਾ। 1894 ਵਿਚ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਹੋਈ ਇਕ ਕੌਮਾਂਤਰੀ ਪੱਧਰ ਦੀ ਕਾਨਫਰੰਸ ਦੌਰਾਨ ਪੀਅਰੇ ਕੂਬੇਰਟਨ ਨੇ ਮੁੜ ਉਲੰਪਿਕ ਖੇਡਾਂ ਨੂੰ ਸੁਰਜੀਤ ਕਰਨ ਦਾ ਆਪਣਾ ਮਤਾ ਪੇਸ਼ ਕੀਤਾ। ਪਰ ਐਤਕੀਂ 9 ਮੁਲਕਾਂ ਤੋਂ ਪਹੁੰਚੇ 79 ਨੁਮਾਇੰਦਿਆਂ ਵੱਲੋਂ ਪੀਅਰੇ ਦੇ ਇਸ ਮਤੇ ਨੂੰ ਸਰਬਸੰਮਤੀ ਨਾਲ਼ ਪ੍ਰਵਾਨ ਕਰ ਲਿਆ ਗਿਆ ਤੇ ਖੇਡਾਂ ਦੀ ਦੇਖ-ਰੇਖ, ਨਿਯਮ ਤਿਆਰ ਕਰਨ ਤੇ ਹੋਰ ਮੁੱਦਿਆਂ ਵਾਸਤੇ ਕੌਮਾਂਤਰੀ ਉਲੰਪਿਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਪੀਅਰੇ ਕੂਬੇਰਟਨ ਨੂੰ ਹੀ ਇਸ ਕਮੇਟੀ ਦਾ ਸਰਬਸੰਮਤੀ ਨਾਲ਼ ਮੁਖੀ ਚੁਣ ਲਿਆ ਗਿਆ ਜੋ ਕਿ ਉਲੰਪਿਕ ਇਤਿਹਾਸ ਵਿਚ ਸਭ ਤੋਂ ਲੰਮਾਂ ਸਮਾਂ ਭਾਵ 1894 ਤੋਂ 1925 ਤੱਕ ਕੁੱਲ 31 ਸਾਲ ਇਸ ਕਮੇਟੀ ਦੇ ਮੁਖੀ ਰਹੇ।
Pierre Coubertin is said to be the father of the modern Olympic Games:
In the middle of the 19th century, in 1865-66, efforts were made by some sports enthusiasts to revive the Olympic Games. Efforts were also started to rebuild the historic stadium, which had been desolate and ruined for centuries, began in 1870, but due to the high cost and lack of interest in sports by the rulers of the time, the efforts of sports enthusiasts could not succeed for decades.
 
Then all of a sudden in 1892, Pierre Coubertin raised his voice for the first time to revive the Games. Due to Pierre’s own wealth and political influence, sports enthusiasts hoped that the Games would start. But for almost two years, only formal discussions on the issue have been going on in various places. But Pierre was also a firm believer and wanted to make young Frenchmen into strong-willed adventurers, so he spoke out in favor of sports wherever he could. 
 
In 1894, at an international conference in Paris, France, Pierre Coubertin introduced a resolution to revive the Olympic Games. However, Pierre’s resolution was unanimously accepted by 79 delegates from nine countries, and it was decided to set up an International Olympic Committee to oversee the Games, draft rules, and other issues. Pierre Coubertin was unanimously elected chairman of the committee, the longest in Olympic history, from 1894 to 1925, for a total of 31 years.
ਯੂਨਾਨ ਦੇ ਖੇਡ ਪਿਛੋਕੜ ਨੂੰ ਮਿਲ਼ਿਆ ਮਾਣ:
ਨਵੀਂ ਬਣੀ ਕੌਮਾਂਤਰੀ ਉਲੰਪਿਕ ਕਮੇਟੀ ਨੇ ਆਪਣੀ ਅਗਲੀ ਮੀਟਿੰਗ ਵਿਚ ਸਰਬਸੰਮਤੀ ਨਾਲ਼ ਇਹ ਫੈਸਲਾ ਕੀਤਾ ਕਿ ਇਨ੍ਹਾਂ ਖੇਡਾਂ ਦਾ ਪਿਛੋਕੜ ਯੂਨਾਨ ਨਾਲ਼ ਜੁੜਿਆ ਹੋਣ ਕਰਕੇ ਪਹਿਲੀਆਂ ਖੇਡਾਂ ਯੂਨਾਨ ਦੀ ਰਾਜਧਾਨੀ ਏਥਨਜ਼ ਵਿਚ ਹੀ ਕਰਵਾਈਆਂ ਜਾਣ। ਲਗਪਗ ਦੋ ਸਾਲ ਦੀਆਂ ਤਿਆਰੀਆਂ ਉਪਰੰਤ ਆਖਰ 6 ਤੋਂ 15 ਅਪ੍ਰੈਲ 1896 ਨੂੰ ਏਥਨਜ਼ ਵਿਖੇ ਇਹ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ 12 ਮੁਲਕਾਂ ਦੇ 250 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਹਾਲਾਂਕਿ ਕੁੱਝ ਖੇਡ ਲਿਖਾਰੀਆਂ ਮੁਤਾਬਕ ਪਹਿਲੀਆਂ ਖੇਡਾਂ ਵਿਚ 13 ਮੁਲਕਾਂ ਦੇ 280 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਸੀ।

Respect (Pride) given to Greek sports history:

At its next meeting, the newly formed International Olympic Committee unanimously decided that the first Games should be held in Athens, the capital of Greece, as the Games had a Greek background. After nearly two years of preparation, the Games were finally held in Athens from 6 to 15 April 1896, with about 250 athletes from 12 countries taking part. However, according to some sports writers, about 280 players from 13 countries took part in the first Games.

Be the first to comment

Leave a Reply

Your email address will not be published.


*