Pride of the Sikh Nation, Sandeep Singh Dhaliwal/ਸਿੱਖ ਕੌਮ ਦਾ ਮਾਣ ਸੰਦੀਪ ਸਿੰਘ ਧਾਲੀਵਾਲ

ਲੁਧਿਆਣਾ, 28 ਸਤੰਬਰ: ਸਾਲ 2008 ਦੇ ਸਿਆਲ਼ਾਂ ਦੇ ਇਕ ਦਿਨ ਅਮਰੀਕਾ ਦੇ ਟੈਕਸਸ ਸੂਬੇ ਦੇ ਹਿਊਸਟਨ ਸ਼ਹਿਰ ਵਿਚ ਇਕ ਸਨਸਨੀਖੇਜ ਘਟਨਾ ਵਾਪਰੀ। ਇਸ ਘਟਨਾ ਤੋਂ ਪੈਦਾ ਹੋਏ ਹਾਲਾਤ ਦੌਰਾਨ ਹੈਰਿਸ ਕਾਊਂਟੀ ਦੇ ਸ਼ੈਰਿਫ ( Harris County’s Sheriff ) ਵੱਲੋਂ ਕੀਤੀ ਅਪੀਲ ਅਤੇ ਸ਼ੈਰਿਫ਼ ਦੀ ਵੰਗਾਰ ਕਬੂਲ ਕਰਕੇ ਪੁਲਿਸ ਵਿਚ ਭਰਤੀ ਹੋਏ ਨੌਜਵਾਨ ਸੰਦੀਪ ਸਿੰਘ ਧਾਲੀਵਾਲ਼ (Sandeep Singh Dhaliwal) ਦੀ ਦੂਰ ਅੰਦੇਸ਼ ਸੋਚ ਤੇ ਸੇਵਾਵਾਂ ਨੇ ਅਮਰੀਕਾ ਵਿਚ ਸਿੱਖ ਕੌਮ (Sikh Community) ਲਈ ਇਕ ਅਹਿਮ ਪ੍ਰਾਪਤੀ ਦਾ ਰਸਤਾ ਖੋਲ੍ਹ ਦਿੱਤਾ। ਦਸਤਾਰ ਸਜਾ ਕੇ ਡਿਊਟੀ ਕਰਨ ਲਈ ਸੰਦੀਪ ਵੱਲੋਂ ਕੀਤੀ ਜੱਦੋਜਹਿਦ ਨੇ ਅਮਰੀਕਾ ਵਿਚ ਸਿੱਖ ਕੌਮ ਦੇ ਉਜਲੇ ਭਵਿੱਖ ਵਾਸਤੇ ਵੱਡਾ ਮਾਅਰਕੇ ਵਾਲ਼ਾ ਕੰਮ ਕੀਤਾ ਹੈ।

ਹਿਊਸਟਨ ਦੀ ਉਸ ਘਟਨਾ ਦੌਰਾਨ ਇਕ ਸਿੱਖ ਪਰਿਵਾਰ ਵੱਲੋਂ ਚੋਰੀ/ਲੁੱਟ ਬਾਰੇ ਪੁਲਿਸ ਨੁੰ 911 ਉਤੇ ਕੀਤੀ ਗਈ ਫੋਨ ਕਾਲ ਦੇ ਜਵਾਬ ਵਿਚ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸ਼ਿਕਾਇਤ ਕਰਨ ਵਾਲ਼ੇ ਸਿੱਖ ਟੱਬਰ ਦੇ ਜੀਆਂ ਨੂੰ ਹੀ ਹਿਰਾਸਤ ਵਿਚ ਲੈ ਲਿਆ ਸੀ। ਦਰਅਸਲ ਇਹ ਅੰਮ੍ਰਿਤਧਾਰੀ ਗੁਰਸਿੱਖ ਟੱਬਰ ਸੀ, ਜਿਨ੍ਹਾਂ ਦੇ ਸਾਰੇ ਜੀਆਂ ਨੇ ਹੀ ਗਾਤਰੇ/ਕਿਰਪਾਨਾਂ ਪਾਈਆਂ ਹੋਈਆਂ ਸਨ। ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਕਿਰਪਾਨਾਂ ਨੂੰ ਤੇਜਧਾਰ ਹਥਿਆਰ ਮੰਨ ਕੇ ਪੀੜਤ ਟੱਬਰ ਨੂੰ ਹੀ ਲੁੱਟ-ਖੋਹ ਕਰਨ ਵਾਲ਼ੇ ਸਮਝ ਕੇ ਫੌਰਨ ਹਿਰਾਸਤ ਵਿਚ ਲੈ ਲਿਆ ਸੀ। ਪੁਲਿਸ ਦੀ ਇਸ ਕਾਰਵਾਈ ਵਿਰੁੱਧ ਰੌਲ਼ਾ ਪੈਣਾ ਸੁਭਾਵਿਕ ਹੀ ਸੀ, ਜਿਸ ਉਪਰੰਤ ਸਿੱਖ ਜਥੇਬੰਦੀਆਂ ਅਤੇ ਪੀੜਤ ਟੱਬਰ ਦੀ ਵਕਾਲਤ ਕਰਨ ਵਾਲ਼ੇ ਕੁੱਝ ਨਾਮਵਰ ਤੇ ਰਸੂਖਦਰ ਸਿੱਖ ਆਗੂਆਂ ਨੇ ਸਾਰਾ ਮਾਮਲਾ ਆਪਣੇ ਹੱਥ ਵਿਚ ਲੈ ਲਿਆ।

ਸ਼ੈਰਿਫ ਦੀ ਅਪੀਲ & Sandeep Singh Dhaliwal/ Appeal of the Harris County Sheriff

ਅਮਰੀਕਾ ਦੀਆਂ ਸਭ ਤੋਂ ਵੱਧ ਆਬਾਦੀ ਵਾਲ਼ੀਆਂ ਤਿੰਨ ਕਾਊਂਟੀਆਂ ਵਿਚੋਂ ਇਕ ‘ਹੈਰਿਸ ਕਾਊਂਟੀ’ ਦਾ ਸ਼ੈਰਿਫ ਐਂਡਰੀਅਨ ਗਾਰਸੀਆ ਅਜੇ ਕੁੱਝ ਸਮਾਂ ਪਹਿਲਾਂ ਹੀ ਇਸ ਵੱਕਾਰੀ ਅਹੁਦੇ ਉਤੇ ਨਿਯੁਕਤ ਹੋਇਆ ਸੀ। ਸਿੱਖ ਆਗੂਆਂ ਵੱਲੋਂ ਸਿੱਖ ਪਛਾਣ, ਧਾਰਮਿਕ ਚਿੰਨ੍ਹ, ਕਕਾਰਾਂ ਆਦਿ ਬਾਰੇ ਉਸ ਨਾਲ਼ ਗੱਲਬਾਤ ਕੀਤੀ ਗਈ ਤਾਂ ਗਾਰਸੀਆ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਆਪਣੇ ਅਧਿਕਾਰੀਆਂ ਨਾਲ਼ ਇਕ ਦਿਨ ਖੁਦ ਗੁਰਦੁਆਰਾ ਸਾਹਿਬ ਆ ਪਹੁੰਚਿਆ। ਉਸ ਨੇ ਸਿੱਖ ਕੌਮ ਨੂੰ ਵੰਗਾਰ ਨੁਮਾ ਅਪੀਲ ਕੀਤੀ ਕਿ ਭਵਿੱਖ ਵਿਚ ਅਜਿਹੀ ਕਿਸੇ ਘਟਨਾ ਤੋਂ ਬਚਣ ਅਤੇ ਸਿੱਖ ਕੌਮ ਦੀ ਅਸਲ ਪਛਾਣ ਸਥਾਪਿਤ ਕਰਨ ਲਈ ਸਿੱਖ ਨੌਜਵਾਨ ਪੁਲਿਸ ਵਿਚ ਭਰਤੀ ਕਿਉਂ ਨਹੀਂ ਹੁੰਦੇ ?  ਸ਼ਹਿਰ ਦੇ ਸ਼ੈਰਿਫ ਦੀ ਕੀਤੀ ਇਸ ਅਪੀਲ ਨੂੰ ਸੁਣ ਕੇ ਉਥੇ ਹਾਜ਼ਰ ਸੰਦੀਪ ਸਿੰਘ ਧਾਲੀਵਾਲ ਨੇ ਤੁਰੰਤ ਆਪਣੇ ਪਿਤਾ ਪਿਆਰਾ ਸਿੰਘ ਧਾਲੀਵਾਲ ਨੂੰ ਪੁਲਿਸ ਵਿਚ ਭਰਤੀ ਹੋਣ ਦੀ ਆਪਣੀ ਇੱਛਾ ਦੱਸੀ। ਭਾਰਤੀ ਨੇਵੀ ਵਿਚੋਂ ਸੇਵਾ ਮੁਕਤ ਹੋਏ ਪਿਆਰਾ ਸਿੰਘ ਧਾਲੀਵਾਲ ਨੇ ਖੁਦ ਸੁਰੱਖਿਆ ਫੋਰਸ ਵਿਚ ਰਿਹਾ ਹੋਣ ਕਰਕੇ ਆਪਣੇ ਪੁੱਤ ਦੀ ਭਾਵਨਾ ਦਾ ਸਤਿਕਾਰ ਕਰਦਿਆਂ ਹਾਮੀ ਭਰ ਦਿੱਤੀ। ਲੇਕਿਨ ਜਦੋਂ ਬਾਕੀ ਟੱਬਰ ਅਤੇ ਦੋਸਤਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਿਸ ਦੀ ਨੌਕਰੀ ਦੇ ਖਤਰਿਆਂ ਦਾ ਹਵਾਲਾ ਦੇ ਕੇ ਸੰਦੀਪ ਉਪਰ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਆਪਣਾ ਚੰਗਾ ਭਲਾ ਚਲਦਾ ਟਰਾਂਸਪੋਰਟ (Trucking Business) ਅਤੇ ਪੀਜਾ ਦਾ ਕਾਰੋਬਾਰ ਹੀ ਕਰਦਾ ਰਹੇ। ਪਰ ਸੰਦੀਪ ਨੇ ਤਾਂ ਗੁਰੂ ਸਹਿਬਾਨ ਦੇ ਇਸ ਉਪਦੇਸ਼ ਨੂੰ ਮਨ ਵਿਚ ਵਸਾਇਆ ਹੋਇਆ ਸੀ:-

ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ

ਇਤੁਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ ੨੦

ਇਸ ਲਈ ਸੰਦੀਪ ਸਿੰਘ ਧਾਲੀਵਾਲ ਆਪਣੇ ਫੈਸਲੇ ਉਤੇ ਅਟੱਲ ਰਿਹਾ ਤੇ ਪੂਰੀ ਲਗਨ ਨਾਲ਼ ਪੁਲਿਸ ਭਰਤੀ ਦੀ ਤਿਆਰੀ ਵਿਚ ਜੁਟ ਗਿਆ।

ਸਿੱਖ ਕੌਮ ਦੀ ਵਿਸ਼ੇਸ਼ ਪਛਾਣ (Special identity of the Sikh community-Sandeep Singh Dhaliwal )

ਪੰਜਾਬ ਦੇ ਰਿਆਸਤੀ ਸ਼ਹਿਰ ਕਪੂਰਥਲਾ (Kapurthla) ਦੇ ਪਿੰਡ ਧਾਲੀਵਾਲ ਬੇਟ ਵਿਖੇ 1977 ਵਿਚ ਜਨਮਿਆ ਸੰਦੀਪ ਸਿੰਘ ਧਾਲੀਵਾਲ ਛੋਟੀ ਉਮਰੇ ਹੀ ਪਰਿਵਾਰ ਸਮੇਤ ਅਮਰੀਕਾ ਆ ਗਿਆ ਸੀ। ਸਕੂਲ ਅਤੇ ਕਾਲਜ ਦੀ ਪੜ੍ਹਾਈ ਵੀ ਉਸ ਨੇ ਅਮਰੀਕਾ ਵਿਚ ਹੀ ਪੂਰੀ ਕੀਤੀ ਸੀ, ਪਰ ਉਸ ਨੂੰ ਪੰਜਾਬੀ ਮਾਂ ਬੋਲੀ ਨਾਲ਼ ਅਤੇ ਸਿੱਖ ਕੌਮ ਦੇ ਵਿਰਸੇ ਨਾਲ਼ ਬੇਹੱਦ ਪਿਆਰ ਸੀ। ਇਸੇ ਕਰਕੇ ਉਸ ਦੇ ਮਨ ਵਿਚ ਇਹ ਇੱਛਾ ਸੀ ਕਿ ਕਾਸ਼ ਉਹ ਅਮਰੀਕਾ ਦੀ ਪੁਲਿਸ ਵਿਚ ਭਰਤੀ ਹੋ ਕੇ ਆਪਣੀਆਂ ਸੇਵਾਵਾਂ ਨਾਲ਼ ਅਮਰੀਕੀ ਲੋਕਾਂ ਵਿਚ ਸਿੱਖ ਕੌਮ ਦੀ ਵਿਸ਼ੇਸ਼ ਪਛਾਣ ਸਥਾਪਿਤ ਕਰ ਸਕੇ। ਸ਼ੈਰਿਫ ਦੀ ਅਪੀਲ ਨੇ ਸੋਨੇ ’ਤੇ ਸੁਹਾਗੇ ਵਾਲ਼ਾ ਕੰਮ ਕੀਤਾ ਅਤੇ ਉਸ ਨੇ ਜੀਅ-ਜਾਨ ਨਾਲ਼ ਭਰਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ। ਕੁੱਝ ਮਹੀਨਿਆਂ ਦੀ ਸਖਤ ਮਿਹਨਤ ਉਪਰੰਤ 2008 ਵਿਚ ਹੀ ਸੰਦੀਪ ਸਿੰਘ ਧਾਲੀਵਾਲ ਸਾਰੇ ਟੈਸਟ ਪਾਸ ਕਰਕੇ ਪੁਲਿਸ ਵਿਚ ਭਰਤੀ ਹੋ ਗਿਆ। ਪਰ ਸੰਦੀਪ ਸਿੰਘ ਨੇ ਆਪਣੀ ‘ਸਿੱਖ ਪਛਾਣ’ ਵਾਲ਼ੀ ਰੀਝ ਪੂਰੀ ਕਰਨ ਲਈ ਸ਼ੈਰਿਫ ਕੋਲ਼ ਅਪੀਲ ਕੀਤੀ ਕਿ ਉਹ ਦਸਤਾਰ ਸਜਾ ਕੇ ਅਤੇ ਦਾੜ੍ਹੀ ਰੱਖ ਕੇ ਪੁਲਿਸ ਅਧਿਕਾਰੀ ਬਣਨਾ ਚਾਹੁੰਦਾ ਹੈ। ਹਾਲਾਂਕਿ ਕਈ ਪੰਜਾਬੀ ਪਹਿਲਾਂ ਵੀ ਪੁਲਿਸ ਵਿਚ ਸੇਵਾ ਕਰ ਰਹੇ ਸਨ ਪਰ ਉਹ ਸਾਰੇ ਕਲੀਨ ਸੇਵ ਸਨ ਜਾਂ ਰਿਜ਼ਰਵ ਅਧਿਕਾਰੀ ਵਜੋਂ ਹਫ਼ਤੇ ਵਿਚ ਦੋ ਦਿਨ ਕੁੱਝ ਵਿਸ਼ੇਸ਼ ਸੇਵਾਵਾਂ ਦਿੰਦੇ ਸਨ।

(Sandeep Singh Dhaliwal with his Parents )

Legal battle to decorate the turban-ਦਸਤਾਰ ਸਜਾਉਣ ਲਈ Dhaliwal ਦੀ ਕਾਨੂੰਨੀ ਲੜਾਈ

ਅਮਰੀਕਾ ਦੇ ਕਿਸੇ ਵੀ ਸੂਬੇ ਵਿਚ ਕਿਸੇ ਸਿੱਖ ਨੂੰ ਇਸ ਤਰਾਂ ਦੀ ਛੋਟ ਨਹੀਂ ਸੀ। ਸੰਦੀਪ ਸਿੰਘ ਧਾਲੀਵਾਲ ਨੇ ਦਸਤਾਰ ਸਜਾਉਣ (decorate the turban ) ਦੀ ਆਪਣੀ ਸ਼ਰਤ ਮਨਵਾਉਣ ਲਈ ਲਗਾਤਾਰ ਛੇ ਸਾਲ ਟੈਕਸਾਸ ਸੂਬੇ ਦੀ ਸਰਕਾਰ (Texas State Goverenment) ਅਤੇ ਹੈਰਿਸ ਕਾਊਂਟੀ ਸ਼ੈਰਿਫ (Harris County’s Sheriff) ਨਾਲ਼ ਕਾਨੂੰਨੀ ਲੜਾਈ ਲੜਿਆ। ਅਖੀਰ ਵਿਚ ਅਧਿਕਾਰੀਆਂ ਨੇ ਉਸ ਨੂੰ ਇਹ ਕਹਿ ਕੇ ਵੀ ਥਿੜਕਾਉਣ (Backtracking) ਦਾ ਯਤਨ ਕੀਤਾ ਕਿ ਵਰਦੀਧਾਰੀ ਪੁਲਿਸ ਤਾਂ ਪਹਿਲਾਂ ਹੀ ਅਪਰਾਧੀਆਂ ਦੇ ਨਿਸ਼ਾਨੇ ਉਤੇ (Target of criminals) ਹੁੰਦੀ ਹੈ ਤੇ ਤੇਰੀ ਦਸਤਾਰ ਅਤੇ ਦਾੜ੍ਹੀ ਤਾਂ ਤੈਨੂੰ ਹੋਰ ਵੀ ਵੱਡੇ ਖਤਰੇ ਵਿਚ ਪਾ ਦਵੇਗੀ। ਇਸ ਦੇ ਨਾਲ਼ ਹੀ ਇਹ ਵੀ ਦਲੀਲ ਦਿੱਤੀ ਗਈ ਕਿ ਡਿਊਟੀ ਦੌਰਾਨ ਕਿਸੇ ਨੇ ਹਮਲਾ ਕਰ ਦਿੱਤਾ ਤਾਂ ਤੇਰੀ ਦਸਤਾਰ ਲਹਿ ਕੇ ਡਿਗ ਪਵੇਗੀ, ਉਸ ਸਮੇਂ ਤੂੰ ਅਪਰਾਧੀ ਨੂੰ ਫੜੇਂਗਾ ਜਾਂ ਧਾਰਮਿਕ ਅਕੀਦੇ ਮੁਤਾਬਕ ਆਪਣੀ ਦਸਤਾਰ ਸੰਭਾਲੇਂਗਾ ? ਅਜਿਹੇ ਸਮੇਂ ਤੂੰ ਆਪਣੇ ਸਾਥੀ ਅਧਿਕਾਰੀਆਂ ਲਈ ਵੀ ਵੱਡਾ ਖਤਰਾ ਸਾਬਤ ਹੋ ਸਕਦੈਂ ਆਦਿ ? ਪਰ ਆਪਣੀ ਦ੍ਰਿੜ੍ਹਤਾ (Determination) ਤੇ ਦੂਜਿਆਂ ਨੂੰ ਆਪਣੀ ਕਾਬਲੀਅਤ ਨਾਲ਼ ਕਾਇਲ (Convincing ability) ਕਰਨ ਦੇ ਗੁਣ ਰਾਹੀਂ ਸੰਦੀਪ ਇਹ ਲੰਮੀ ਲੜਾਈ ਜਿੱਤਣ ਵਿਚ ਸਫ਼ਲ ਰਿਹਾ। 2015 ਵਿਚ ਜਦੋਂ ਦਸਤਾਰ ਸਜਾ ਕੇ ਗੂੜ੍ਹੀ ਸੁਰਮੇਰੰਗੀ ਵਰਦੀ (Dark Grey Uniform) ਵਿਚ ਸਜੇ ਸੰਦੀਪ ਸਿੰਘ ਧਾਲੀਵਾਲ਼ ਨੂੰ ਡਿਪਟੀ ਸ਼ੈਰਿਫ (Deputy Sheriff) ਵਜੋਂ ਨਿਯੁਕਤ (Appoint) ਕਰਨ ਦਾ ਐਲਾਨ ਹੋਇਆ ਤਾਂ ਪੂਰੇ ਅਮਰੀਕਾ ਹੀ ਨਹੀਂ ਦੁਨੀਆਂ ਭਰ ਦੇ ਪ੍ਰਮੁੱਖ ਮੀਡੀਆ ਅਦਾਰਿਆਂ (Main Stream Media) ਵਿਚ ਇਸ ਦੀ ਚਰਚਾ ਹੋਈ।

Humility, sense of service, and responsibility towards the nation/ ਨਿਮਰਤਾ, ਸੂਝਬੂਝ, ਸੇਵਾ ਭਾਵਨਾ ਅਤੇ ਕੌਮ ਪ੍ਰਤੀ ਜਿੰਮੇਵਾਰੀ ਦੇ ਅਹਿਸਾਸ

ਲੰਮੀਂ ਕਾਨੂੰਨੀ ਲੜਾਈ ਉਪਰੰਤ ਜਦੋਂ ਦਸਤਾਰ ਸਜਾ ਕੇ (Decorated with Turban) ਸੰਦੀਪ ਸਿੰਘ ਧਾਲੀਵਾਲ ਇਲਾਕੇ ਵਿਚ ਪੁਲਿਸ ਅਧਿਕਾਰੀ ਵਜੋਂ ਵਿਚਰਨ ਲੱਗਿਆ ਤਾਂ ਉਸ ਨੇ ਆਪਣੀ ਨਿਮਰਤਾ, ਸੂਝਬੂਝ, ਸੇਵਾ ਭਾਵਨਾ ਅਤੇ ਕੌਮ ਪ੍ਰਤੀ ਜਿੰਮੇਵਾਰੀ ਦੇ ਅਹਿਸਾਸ (Humility, sense of service, and responsibility towards the nation) ਨਾਲ਼ ਉਹ ਕਰ ਵਿਖਾਇਆ ਜੋ ਕਈ ਸਿੱਖ ਸੰਸਥਾਵਾਂ (Sikh Organizations) ਸਾਲਾਂ ਬੱਧੀ ਯਤਨ ਕਰਨ ਦੇ ਬਾਵਜੂਦ ਨਹੀਂ ਸੀ ਕਰ ਸਕੀਆਂ। ਟੈਕਸਾਸ, ਫਲੋਰੀਡਾ ਅਤੇ ਪੋਰਟੋਰੀਕੋ ਆਦਿ ਇਲਾਕਿਆਂ ਵਿਚ ਜਦੋਂ ਭਿਆਨਕ ਸਮੁੰਦਰੀ ਤੂਫਾਨਾਂ ਕੈਟਰੀਨਾ (Katrina), ਹਾਰਵੇ (Harvey), ਇਰਮਾ (Irma) ਅਤੇ ਮਾਰੀਆ (Marya) ਆਦਿ ਨੇ ਅਮਰੀਕਾ ਦੇ ਵੱਖ ਵੱਖ ਸੂਬਿਆਂ ਵਿਚ ਵੱਡੀ ਤਬਾਹੀ ਮਚਾਈ ਤਾਂ ਸੰਦੀਪ ਸਿੰਘ ਧਾਲੀਵਾਲ਼ ਹੋਰ ਸਿੱਖ ਜਥੇਬੰਦੀਆਂ ਨਾਲ਼ ਮਿਲ ਕੇ ਰਾਹਤ ਕੰਮਾਂ ਵਿਚ ਮੋਹਰੀ ਹੋ ਕੇ ਵਿਚਰਿਆ। ਆਪਣੀ ਡਿਊਟੀ ਦੌਰਾਨ ਅਤੇ ਆਮ ਜੀਵਨ ਵਿਚ ਵਿਚਰਦਿਆਂ ਵੀ ਉਸ ਦੇ ਚਿਹਰੇ ਉਤੇ ਹਮੇਸ਼ਾ ਕਾਇਮ ਰਹਿੰਦੀ ਮਨ ਮੋਹ ਲੈਣ ਵਾਲ਼ੀ ਮੁਸਕਾਨ ਤੇ ਉਸ ਦੀ ਹਲੀਮੀ ਭਰੀ ਗੱਲਬਾਤ ਹਰ ਮਿਲਣ ਵਾਲ਼ੇ ਨੂੰ ਕੀਲ ਲੈਂਦੀ ਸੀ। ਛੋਟੀ ਉਮਰ ਦੇ ਬੱਚਿਆਂ ਨਾਲ਼ ਖਾਸ ਤੌਰ ਉਤੇ ਬੇਹੱਦ ਅਪਣੱਤ ਤੇ ਮੋਹ ਨਾਲ਼ ਪੇਸ਼ ਆਉਂਦਾ ਸੰਦੀਪ ਬੱਚਿਆਂ ਵਿਚ ਵੀ ਬੇਹੱਦ ਹਰਮਨ ਪਿਆਰਾ ਸੀ।

ਸੰਦੀਪ ਸਿੰਘ ਦਾ ਸੁਨੇਹਾ ਸੁਣਨ ਲਈ ਕਲਿਕ ਕਰੋ

ਸਿੱਖ ਸੂਰਮੇ ਦੀ ਸ਼ਹਾਦਤ ਉਤੇ ਹਜ਼ਾਰਾਂ ਲੋਕਾਂ ਨੇ ਹੰਝੂ ਵਹਾਏ/Thousands shed tears over the martyrdom of the Sikh hero

ਜਦੋਂ 27 ਸਤੰਬਰ 2019 ਦੇ ਕੁਲਹਿਣੇ ਦਿਨ, ਰੌਬਰਟ ਸੋਲਿਸ ਨਾਂਅ ਦੇ ਅਪਰਾਧੀ ਨੇ ਸੰਦੀਪ ਸਿੰਘ ਧਾਲੀਵਾਲ (Dhaliwal) ਨੂੰ ਪਿੱਠ ਪਿੱਛੇ ਗੋਲ਼ੀ ਮਾਰ ਕੇ ਸ਼ਹੀਦ (Martyr) ਕਰ ਦਿੱਤਾ ਤਾਂ 45 ਲੱਖ ਦੀ ਆਬਾਦੀ ਵਾਲ਼ੇ ਇਸ ਸ਼ਹਿਰ ਵਿਚ ਜਿਵੇਂ ਤਰਥੱਲੀ ਮੱਚ ਗਈ। ਹਮੇਸ਼ਾ ਹਸੂੰ-ਹਸੂੰ ਕਰਦੇ ਤੇ ਨਿਮਰਤਾ ਦੀ ਮੂਰਤ ਇਸ ਸਿੱਖ ਸੂਰਮੇ ਦੀ ਸ਼ਹਾਦਤ ਉਤੇ ਹਰ ਕੋਈ ਹੰਝੂ ਵਹਾ ਰਿਹਾ ਸੀ। ਸੈਂਕੜੇ ਲੋਕਾਂ ਨੇ ਸੰਦੀਪ ਨਾਲ਼ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿਚੋਂ ਰਾਤ ਦੀ ਡਿਊਟੀ ਕਰਨ ਵਾਲ਼ੇ ਉਸ ਦੇ ਸਾਥੀ ਅਧਿਕਾਰੀ ਨੇ ਦੱਸਿਆ ਕਿ ਸੰਦੀਪ ਅਕਸਰ ਅੱਧੀ ਰਾਤ ਨੂੰ ਆਪਣੀ ਨਿੱਜੀ ਕਾਰ ਵਿਚ ਉਸ ਦੀ ਡਿਊਟੀ ਵਾਲ਼ੇ ਰਸਤੇ ਉਤੇ ਸਿਰਫ਼ ਇਸ ਕਰਕੇ ਗੇੜਾ ਮਾਰਨ ਆ ਜਾਂਦਾ ਸੀ ਕਿ ਕਿਤੇ ਉਸ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ। ਇਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਖਰ੍ਹਵੇਂ ਸੁਭਾਅ ਲਈ ਜਾਣੀ ਜਾਂਦੀ ਪੁਲਿਸ ਵਿਚ ਸੰਦੀਪ ਦਾ ਵਿਵਹਾਰ ਕਿਸੇ ‘ਧਾਰਮਿਕ ਸੰਤ’ ਵਰਗਾ ਸੀ। ਸੈਂਕੜੇ ਆਮ ਲੋਕਾਂ ਨੇ ਆਪਣੇ ਛੋਟੇ ਅਣਭੋਲ ਬੱਚਿਆਂ ਨਾਲ਼ ਲਾਡ ਲਡਾਉਂਦੇ ਤੇ ਬੱਚਿਆਂ ਵਾਂਗ ਹੀ ਖੇਡਦੇ ਸੰਦੀਪ ਦੀਆਂ ਵੀਡੀਓਜ਼ ਧੜਾ-ਧੜ ਸ਼ੋਸ਼ਲ ਮੀਡੀਆ (Social Media) ਉਪਰ ਸਾਂਝੀਆਂ ਕਰਦਿਆਂ ਉਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ। ਸ਼ਹਿਰ ਦੇ ਮੇਅਰ (Mayor of Harris County) ਨੇ ਦੱਸਿਆ ਕਿ ਇਕ ਔਰਤ ਨੇ ਉਸ ਨੂੰ ਉਚੇਚਾ ਫੋਨ ਕਰਕੇ ਸੰਦੀਪ ਦੀ ਡਿਊਟੀ ਪ੍ਰਤੀ ਲਗਨ ਤੇ ਲੋਕ ਸੇਵਾ ਦੀ ਭਾਵਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਦਿਨ ਜਦੋਂ ਡਿਊਟੀ ’ਤੇ ਜਾਣ ਮੌਕੇ ਉਸ ਕੋਲ਼ੋਂ ਕਾਰ ਦਾ ਗੈਰਾਜ ਬੰਦ ਨਹੀਂ ਸੀ ਹੋ ਰਿਹਾ ਤਾਂ ਉਹ ਬੇਹੱਦ ਪਰੇਸ਼ਾਨ ਹੋ ਰਹੀ ਸੀ। ਪਰ ਇਸੇ ਦੌਰਾਨ ਉਥੋਂ ਲੰਘਦੇ ਸੰਦੀਪ ਨੇ ਉਸ ਨੂੰ ਪਰੇਸ਼ਾਨ ਵੇਖ ਕੇ ਭਰੋਸਾ ਦਿੱਤਾ ਕਿ ਉਹ ਬੇਫਿਕਰ ਹੋ ਕੇ ਕੰਮ ’ਤੇ ਜਾਵੇ ਉਹ (Sandeep Dhaliwal) ਨਿਗਰਾਨੀ ਲਈ ਉਸ ਦੇ ਘਰ ਦੇ ਸਾਹਮਣੇ ਗੇੜਾ ਮਾਰਦਾ ਰਹੇਗਾ।

ਸਾਡਾ ਫੇਸਬੁੱਕ ਪੰਨਾ ਵੇਖਣ ਲਈ ਕਲਿਕ ਕਰੋ

ਸਿੱਖ ਕੌਮ ਦਾ ਕੋਹਿਨੂਰ ਹੀਰੇ ਵਰਗਾ ਬੇਸ਼ਕੀਮਤੀ ਤੇ ਹੋਣਹਾਰ ਯੋਧਾ ਸੰਦੀਪ ਸਿੰਘ ਧਾਲੀਵਾਲ ਭਾਵੇਂ ਇਕ ਸਿਰ ਫਿਰੇ ਅਪਰਾਧੀ ਦੀ ਕੋਝੀ ਹਰਕਤ ਨਾਲ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ, ਪਰ ਆਪਣੀਆਂ ਸੇਵਾਵਾਂ ਨਾਲ਼ ਸਮੁੱਚੀ ਸਿੱਖ ਕੌਮ ਲਈ ਜੋ ਮਾਣ ਸਤਿਕਾਰ ਉਸ ਨੇ ਅਮਰੀਕੀ ਲੋਕਾਂ ਦੇ ਮਨ ਵਿਚ ਸਥਾਪਿਤ ਕੀਤਾ ਹੈ, ਉਸ ਲਈ ਸਿੱਖ ਕੌਮ ਹਮੇਸ਼ਾ ਉਸ ਦੇ ਟੱਬਰ ਦੀ ਰਿਣੀ ਰਹੇਗੀ। ਇਸ ਦੇ ਨਾਲ਼ ਹੀ ਉਸ ਨੇ ਅਨੇਕਾਂ ਹੋਰ ਸਿੱਖ ਨੌਜਵਾਨਾਂ ਲਈ ਭਵਿੱਖ ਵਿਚ ਦਸਤਾਰ ਸਮੇਤ ਪੁਲਿਸ ਵਿਚ ਭਰਤੀ ਹੋਣ ਦਾ ਰਾਹ ਵੀ ਖੋਲ੍ਹਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਮਰੀਕਾ ਵਸਦੇ ਸਿੱਖਾਂ ਦੀਆਂ ਆਉਣ ਵਾਲ਼ੀਆਂ ਨਸਲਾਂ ਲਈ ਸੰਦੀਪ ਸਿੰਘ ਧਾਲੀਵਾਲ ਦੀਆਂ ਸੇਵਾਵਾਂ ਰਾਹ ਦਸੇਰਾ ਸਾਬਤ ਹੋਣਗੀਆਂ।

ਸੰਦੀਪ ਸਿੰਘ ਧਾਲੀਵਾਲ, ਉਸਦੀ ਪਤਨੀ, ਬੱਚੇ ਤੇ ਮਾਪੇ ਸ਼ਹਿਰ ਦੇ ਸ਼ੈਰਿਫ ਨਾਲ਼

 

Be the first to comment

Leave a Reply

Your email address will not be published.


*