Interesting facts and stories about the Olympic Games/ਉਲੰਪਿਕ ਖੇਡਾਂ ਦੇ ਦਿਲਚਸਪ ਤੱਥ ਤੇ ਕਿੱਸੇ, In Punjabi

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 2 ਜੁਲਾਈ: ਟੋਕੀਓ ਉਲੰਪਿਕ 2020 (Tokyo Olympics 2020) ਖੇਡਾਂ 23 ਜੁਲਾਈ ਤੋਂ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਮੱਦੇਨਜ਼ਰ ਅਸੀਂ ਆਪਣੇ ਪਾਠਕਾਂ ਲਈ ਮਾਡਰਨ ਉਲੰਪਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਖੇਡਾਂ ਦੇ ਕੁੱਝ ਦਿਲਚਸਪ ਕਿੱਸੇ, ਚੋਟੀ ਦੇ ਖਿਡਾਰੀਆਂ ਦੀਆਂ ਅਹਿਮ ਪ੍ਰਾਪਤੀਆਂ ਅਤੇ ਉਲੰਪਿਕ ਇਤਿਹਾਸ ਦੇ ਅਹਿਮ ਤੱਥ (facts and stories) ਇਕ ਲੇਖ ਲੜੀ ਅਤੇ ਯੂ-ਟਿਊਬ ਵੀਡੀਓ ਲੜੀ ਰਾਹੀਂ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ।

ਇਸ ਪਹਿਲੇ ਲੇਖ/ਵੀਡੀਓ ਰਾਹੀਂ ਪੇਸ਼ ਹਨ ਦੁਨੀਆਂ ਦੇ ਸਰਬੋਤਮ ਉਲੰਪੀਅਨ ਐਥਲੀਟਾਂ

ਮਾਈਕਲ ਫੈਲਪਸ (Michael_Phelps) , ਨਾਦੀਆ ਕੁਮੈਂਸਕੀ (Nadia comaneci), ਸਿਮੋਨ ਬਾਇਲਸ (Simone Biles), ਜੇਮਜ਼ ਕੋਨੋਲੀ (James_Brendan_Connolly), ਹਰਮੈਨ ਵਾਇੰਗਾਟਨਰ (Herman Wiengartner) ਅਤੇ ਓਸੈਨ ਬੋਲਟ (Usain Bolt )
ਬਾਰੇ ਦਿਲਚਸਪ ਤੱਥ facts and stories। ਉਮੀਦ ਹੈ ਪਾਠਕ/ਦਰਸ਼ਨ ਪਸੰਦ ਕਰਨਗੇ।

ਸਭ ਤੋਂ ਵੱਧ ਸੋਨ ਤਮਗ਼ਿਆਂ ਵਾਲ਼ਾ ਦੁਨੀਆਂ ਦਾ ਸਰਬੋਤਮ ਉਲੰਪੀਅਨ ਮਾਈਕਲ ਫੈਲਪਸ/facts and stories

ਉਲੰਪਿਕਸ ਦੇ ਸਵਾ ਸਦੀ ਦੇ ਇਤਿਹਾਸ ਵਿਚ ਅਮਰੀਕਾ ਦਾ ਮਾਈਕਲ ਫੈਲਪਸ ਹੁਣ ਤੱਕ ਦਾ ਸਰਬੋਤਮ ਓਲੰਪੀਅਨ ਹੈ। ਹਾਲਾਂਕਿ ਕੁੱਝ ਖੇਡ ਪ੍ਰੇਮੀ ਕਹਿ ਸਕਦੇ ਹਨ ਕਿ ਉਸੈਨ ਬੋਲਟ, ਕਾਰਲ ਲੂਈਸ ਜਾਂ ਨਾਦੀਆ ਕੋਮੇਨਸੀ ਐਥਲੈਟਿਕਸ ਵਿਚ ਸਰਬੋਤਮ ਹਨ, ਪਰ ਜੇਕਰ ਉਲੰਪਿਕ ਖੇਡਾਂ ਵਿਚ ਜਿੱਤੇ ਗਏ ਤਮਗਿਆਂ ਦੀ ਗੱਲ ਕਰੀਏ ਤਾਂ ਸਪੱਸ਼ਟ ਰੂਪ ਵਿਚ ਮਾਈਕਲ ਫੇਲਪਸ ਦੇ ਨਾਂਅ ’ਤੇ ਹੀ ਮੋਹਰ ਲੱਗੇਗੀ। ਕਾਰਨ ਸਪਸ਼ਟ ਹੈ ਕਿ ਇਕ ਤਾਂ ਫੈਲਪਸ ਉਕਤ ਤਿੰਨਾਂ ਅਥਲੀਟਾਂ ਵੱਲੋਂ ਜਿੱਤੇ ਕੁੱਲ ਸੋਨ ਤਮਗ਼ਿਆਂ ਜਿੰਨੇ ਇਕੱਲਾ ਹੀ ਜਿੱਤ ਚੁੱਕਾ ਹੈ ਅਤੇ ਹੋਰ ਵੀ ਵੱਡੇ ਮਾਅਰਕੇ ਵਾਲ਼ੀ ਗੱਲ ਇਹ ਹੈ ਕਿ ਜਿਸ ਖੇਡ ਵਿਚ ਫੈਲਪਸ ਨੇ ਇਹ ਇਤਿਹਾਸਕ ਕਾਰਨਾਮਾ ਕੀਤਾ ਹੈ, ਉਸ ਵਿਚ ਸੋਨ ਤਮਗ਼ੇ ਤਾਂ ਛੱਡੋ ਚਾਂਦੀ ਅਤੇ ਕਾਂਸੀ ਦੇ ਤਮਗ਼ੇ ਲਈ ਵੀ 5-6 ਖਿਡਾਰੀ ਬਿਲਕੁਲ ਬਰਾਬਰ ਦੀ ਟੱਕਰ ਦੇ ਹੁੰਦੇ ਹਨ।  ਜੀ ਹਾਂ ਇਹ ਖੇਡ ਹੈ ਤੈਰਾਕੀ, ਜਿਸ ਵਿਚ ਬਹੁਤ ਹੀ ਸਮਰੱਥ ਐਥਲੀਟ ਹੀ ਵੱਖ-ਵੱਖ ਦੂਰੀਆਂ ਅਤੇ ਸਟ੍ਰੋਕਾਂ ਵਿਚ ਸੋਨੇ ਦੇ ਵੱਧ ਤੋਂ ਵੱਧ 2-3 ਤਗ਼ਮੇ ਹੀ ਆਪਣੀ ਝੋਲੀ ਪਾ ਸਕਦਾ ਹੈ। ਪਰ ਫੈਲਪਸ ਨੇ 2004 ਤੋਂ 2016 ਤੱਕ ਕੁੱਲ ਮਿਲਾ ਕੇ 28 ਤਮਗੇ ਜਿੱਤੇ ਹਨ, ਜਿਸ ਵਿਚੋਂ 23 ਸੋਨੇ ਦੇ ਤਗਮੇ ਸ਼ਾਮਿਲ ਹਨ। ਇਹ ਗਿਣਤੀ ਉਸ ਦੇ ਨਜ਼ਦੀਕੀ ਵਿਰੋਧੀਆਂ ਵੱਲੋਂ ਜਿੱਤੇ ਤਮਗਿਆਂ ਨਾਲੋਂ ਦੁੱਗਣੀ ਹੈ।

ਵੀਡੀਓ ਵੇਖਣ ਲਈ ਲਿੰਕ ‘ਤੇ ਕਲਿਕ ਕਰੋ

ਇਸ ਤੋਂ ਪਹਿਲਾਂ ਮਾਰਕ ਸਪਿਟਜ਼, ਮੈਟ ਬਿਓਨਡੀ (ਅਮਰੀਕਾ) ਅਤੇ ਜੈਨੀ ਥੌਮਸਨ (ਅਮਰੀਕਾ) ਨੇ 8-8 ਸੋਨ ਤਮਗ਼ੇ ਜਿੱਤੇ ਸਨ। ਇਨ੍ਹਾਂ ਤੋਂ ਇਲਾਵਾ, ਦੁਨੀਆਂ ਭਰ ਵਿਚ ਕੋਈ ਹੋਰ ਤੈਰਾਕ ਕੁੱਲ ਮਿਲਾ ਕੇ 6 ਤੋਂ ਵੱਧ ਸੋਨ ਤਗਮੇ ਨਹੀਂ ਜਿੱਤ ਸਕਿਆ। ਪਰ ਫੈਲਪਸ ਵੱਲੋਂ ਜਿੱਤੇ 23 ਤਮਗ਼ਿਆਂ ਦਾ ਵੱਡਾ ਖਜ਼ਾਨਾ ਹਰ ਇਕ ਨੂੰ ਦੰਦਾ ਥੱਲੇ ਜੀਭ ਲੈਣ ਲਈ ਮਜ਼ਬੂਰ ਕਰ ਦਿੰਦੈ। ਦਿਲਚਸਪ ਤੱਥ ਇਹ ਹੈ ਕਿ ਉਲੰਪਿਕ ਦਾ 23ਵਾਂ ਸੋਨ ਤਮਗ਼ਾ ਜਿੱਤਣ ਸਮੇਂ ਉਸ ਦੀ ਉਮਰ ਵੀ 23 ਸਾਲ ਹੀ ਸੀ।

ਫੈਲਪਸ ਦਾ ਜਨਮ ਬਾਲਟੀਮੋਰ ਵਿਚ 30 ਜੂਨ, 1985 ਨੂੰ ਹੋਇਆ ਸੀ ਅਤੇ ਉਹ ਸਿਰਫ 15 ਸਾਲ ਦੀ ਉਮਰ ਵਿਚ ਸਾਲ 2000 ਦੀਆਂ ਸਿਡਨੀ ਉਲੰਪਿਕ ਵਿਚ ਪਹੁੰਚ ਗਿਆ ਸੀ। ਅਮਰੀਕਾ ਦੇ ਉਲੰਪਿਕ ਇਤਿਹਾਸ ਵਿਚ 68 ਸਾਲਾਂ ਦੌਰਾਨ ਓਲੰਪਿਕ ਖੇਡਾਂ ਲਈ ਤੈਰਾਕੀ ਟੀਮ ਵਿਚ ਸ਼ਾਮਿਲ ਹੋਣ ਵਾਲ਼ਾ ਫੈਲਪਸ ਸਭ ਤੋਂ ਛੋਟੀ ਉਮਰ ਦਾ ਤੈਰਾਕ ਸੀ। ਹਾਲਾਂਕਿ ਸਿਡਨੀ ਵਿਚ ਉਹ 200 ਮੀਟਰ ਬਟਰਫਲਾਈ ਮੁਕਾਬਲੇ ਦੌਰਾਨ ਪੰਜਵੇਂ ਸਥਾਨ ’ਤੇ ਰਿਹਾ ਪਰ ਇਕ ਨਾਬਾਲਗ ਬੱਚੇ ਵੱਲੋਂ ਹੰਢੇ ਵਰਤੇ ਤਜ਼ਰਬੇਕਾਰ ਕੌਮਾਂਤਰੀ ਖਿਡਾਰੀਆਂ ਦੇ ਮੁਕਾਬਲੇ ਇਹ ਪ੍ਰਾਪਤੀ ਵੀ ਮਾਅਨੇ ਰਖਦੀ ਸੀ। ਇਸ ਤੋਂ ਬਾਅਦ ਉਹ ਲਗਾਤਾਰ 16 ਸਾਲ ਕੌਮਾਂਤਰੀ ਤੈਰਾਕੀ ਮੁਕਾਬਲਿਆਂ ਦਾ ਹੀਰੋ ਰਿਹਾ।

2004 ਦੀਆਂ ਏਥਨਜ਼ ਉਲੰਪਿਕ ਖੇਡਾਂ ਵਿਚ ਫੈਲਪਸ ਨੇ 4 ਸੋਨ ਤਮਗ਼ੇ ਵਿਅਕਤੀਗਤ ਮੁਕਾਬਲਿਆਂ ਵਿਚ ਜਿੱਤੇ, ਦੋ ਸੋਨ ਤਮਗ਼ੇ ਉਸ ਦੀ ਸ਼ਮੂਲੀਅਤ ਵਾਲ਼ੀਆਂ ਟੀਮਾਂ ਨੇ ਜਿੱਤੇ ਜਦਕਿ ਦੋ ਹੋਰ ਮੁਕਾਬਲਿਆਂ ਵਿਚ ਉਸ ਨੂੰ ਕੇਵਲ ਕਾਂਸੀ ਤਮਗ਼ੇ ’ਤੇ ਹੀ ਸਬਰ ਕਰਨਾ ਪਿਆ। ਇਸ ਤਰਾਂ ਉਹ 1972 ਦੀਆਂ ਮਿਊਨਿਖ ਉਲਪਿੰਕ ਵਿਚ ਉਸ ਵੇਲ਼ੇ ਦੇ ਮਹਾਨ ਤੈਰਾਕ ਮਾਰਕ ਸਪਿਟਜ਼ ਵੱਲੋਂ ਇੱਕ ਉਲੰਪਿਕ ਵਿਚ 7 ਸੋਨ ਤਮਗ਼ੇ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਤੋਂ ਮਾਮੂਲੀ ਜਿਹੇ ਫਰਕ ਨਾਲ਼ ਖੁੰਝ ਗਿਆ। ਪਰ ਫੈਲਪਸ ਦੇ ਸਿਰ ਤਾਂ ਤੈਰਾਕੀ ਦਾ ਐਸਾ ਜਨੂੰਨ ਸਵਾਰ ਹੋ ਚੁੱਕਿਆ ਸੀ ਕਿ ਚਾਰ ਸਾਲ ਬਾਅਦ ਹੀ 2008 ਦੀਆਂ ਬੀਜਿੰਗ ਉਲੰਪਿਕ ਵਿਚ ਸਾਰੇ ਵਿਅਕਤੀਗਤ ਅਤੇ ਸਾਰੇ ਟੀਮ ਮੁਕਾਬਲਿਆ ਵਿਚ ਹੀ ਫੈਲਪਸ ਤੇ ਉਸ ਦੇ ਸਾਥੀ ਖਿਡਾਰੀਆਂ ਨੇ ਹੂੰਝਾ ਫੇਰਦਿਆਂ 8 ਸੋਨ ਤਮਗ਼ੇ ਜਿੱਤ ’ਤੇ 36 ਸਾਲ ਪੁਰਾਣਾ ਸਪਿਟਜ਼ ਦਾ ਰਿਕਾਰਡ ਹੀ ਨਹੀਂ ਤੋੜਿਆ ਬਲਕਿ ਦੋ ਉਲੰਪਿਕ ਵਿਚੋਂ 14 ਸੋਨ ਤਮਗ਼ੇ ਜਿੱਤਣ ਦਾ ਨਾ-ਮੁਮਕਿਨ ਰਿਕਾਰਡ ਵੀ ਬਣਾ ਦਿੱਤਾ। ਫੈਲਪਸ ਦੀ ਸੋਨ ਤਮਗ਼ਿਆਂ ਦੀ ਤਾਂਘ ਅਜੇ ਵੀ ਬਰਕਾਰ ਸੀ ਤੇ 2012 ਦੀਆਂ ਲੰਡਨ ਉਲੰਪਿਕ (London Olympics) ਵਿਚੋਂ ਉਸ ਨੇ ਦੋ ਸੋਨ ਤਮਗ਼ੇ ਵਿਅਕਤੀਗਤ ਤੇ ਦੋ ਹੋਰ ਸੋਨ ਤਮਗ਼ੇ ਟੀਮ ਮੁਕਾਬਲਿਆਂ ਵਿਚ ਜਿੱਤਣ ਦੇ ਨਾਲ਼ ਹੀ ਫੈਲਪਸ ਦੀ ਟੀਮ ਨੇ ਦੋ ਚਾਂਦੀ ਤਮਗ਼ੇ ਵੀ ਆਪਣੀ ਝੋਲੀ ਪੁਆ ਲਏ। ਫੈਲਪਸ ਦਾ ਇਹ ਸੁਨਹਿਰੀ ਉਲੰਪਿਕ ਸਫ਼ਰ ਏਥੇ ਹੀ ਨਹੀਂ ਮੁੱਕਿਆ ਬਲਕਿ ਇਸ ਤੋਂ ਚਾਰ ਸਾਲ ਬਾਅਦ 2016 ਦੀਆਂ ਰੀਓ ਉਲੰਪਿਕ ਖੇਡਾਂ ਵਿਚ ਵੀ ਫੈਲਪਸ ਤੇ ਉਸ ਦੇ ਸਾਥੀ ਤੈਰਾਕ ਛਾਏ ਰਹੇ। ਲਗਾਤਾਰ ਚੌਥੀਆਂ ਉਲੰਪਿਕ ਵਿਚ ਆਪਣੇ ਤੈਰਾਕੀ ਹੁਨਰ ਤੇ ਸਮਰੱਥਾ ਦਾ ਲੋਹਾ ਮਨਵਾਉਂਦਿਆਂ ਫੈਲਪਸ ਨੇ 2 ਵਿਅਕਤੀਗਤ ਅਤੇ 3 ਟੀਮ ਮੁਕਾਬਲਿਆਂ ਵਿਚ ਸੋਨ ਤਮਗ਼ੇ ਜਿੱਤੇ ਜਦਕਿ 100 ਮੀਟਰ ਬਟਰ ਫਲਾਈ (Butterfly) ਦੇ ਵਿਅਕਤੀਗਤ ਮੁਕਾਬਲੇ ਵਿਚ ਉਸ ਨੇ ਚਾਂਦੀ ਤਮਗ਼ਾ ਹਾਸਲ ਕੀਤਾ।

 

ਸਾਡਾ ਫੇਸਬੁੱਕ ਪੰਨਾ ਵੇਖ ਲਈ ਕਲਿਕ ਕਰੋ

 

ਪਿਛਲੀ ਸਵਾ ਸਦੀ ਦੇ ਉਲੰਪਿਕ ਖੇਡ ਮੁਕਾਬਲਿਆਂ ਦੇ ਅੰਕੜਿਆਂ ਅਤੇ ਸਪਿਟਜ਼ ਵੱਲੋਂ 1972 ਵਿਚ ਬਣਾਏ 7 ਸੋਨ ਤਮਗ਼ਿਆਂ ਦੇ ਰਿਕਾਰਡ ਨੂੰ ਟੁੱਟਣ ਲਈ ਲੱਗੇ 36 ਸਾਲ ਦੇ ਸਮੇਂ ਨੂੰ ਵੇਖਦਿਆਂ ਇਹ ਜਾਪਦਾ ਹੈ ਕਿ ਫੈਲਪਸ ਤੇ ਉਸ ਦੇ ਸਾਥੀ ਖਿਡਾਰੀਆਂ ਨੇ ਜਿਹੜਾ ਇਹ 28 ਸੋਨ ਤਮਗ਼ੇ ਵਿਸ਼ਾਲ ਪਹਾੜ ਵਰਗਾ ਸਕੋਰ ਬਣਾ ਦਿੱਤਾ ਹੈ, ਉਸ ਨੂੰ ਟੁੱਟਦਾ ਵੇਖਣ ਲਈ ਖੇਡ ਪ੍ਰੇਮੀਆਂ ਨੂੰ ਸ਼ਾਇਦ ਪੂਰੀ ਸਦੀ ਉਡੀਕ ਕਰਨੀ ਪਵੇ।

Michael Phelps, best Olympian Athlete of all times: facts and stories

Michael Phelps is arguably the greatest Olympian ever. Some might argue that Usain Bolt, Carl Lewis, or Nadia Comaneci have a claim. But for sheer numbers of medals claimed, there is a clear, hands-down winner: Michael Phelps. Even given the fact that Phelps practices a sport in which extremely capable athletes can bag gold medals across different distances and strokes, his feats still blow away those of any other sportsperson.
Phelps has 28 medals in total: his 23 gold medals are more than double the count of his nearest rivals, and it’s not as if other swimmers have accrued silly numbers of medals, either. Apart from Spitz, Matt Biondi (the USA, eight golds) and Jenny Thompson (the USA, eight golds), no other swimmer worldwide has managed more than six gold medals in total, but 23 is astonishing.
Phelps was born in Baltimore on June 30, 1985, and got serious with the sport after joining the North Baltimore Aquatic Club. He was raised by his mother Deborah, alongside his sisters, Hilary and Whitney after his parents divorced.
A prodigy at his sport, he went to Sydney 2000 aged just 15 –the youngest man in the USA team for an Olympic Games in 68 years). He came close to the podium only in the 200m butterfly, where he finished fifth. From then on, he would dominate the next four games, finishing the most decorated athlete at everyone. In Athens he won six gold medals and two bronzes, falling just short of Mark Spitz’s world record (seven golds at Munich 1972)

ਪੰਜ ਉਲੰਪਿਕ ਤਮਗ਼ੇ ਜਿੱਤਣ ਵਾਲ਼ੀ ਰੋਮਾਨੀਆ ਦੀ ਜੰਮਪਲ ਨਾਦੀਆ ਕੋਮਨਸੀ 

ਰੋਮਾਨੀਆ ਦੀ ਜੰਮਪਲ ਤੇ ਦੁਨੀਆਂ ਦੀ ਸਰਬੋਤਮ ਜਿਮਨਾਸਟ ਨਾਦੀਆ ਕੋਮਨਸੀ ਦੀ ਕਹਾਣੀ ਵੀ ਅਮਰੀਕਾ ਦੇ ਮਹਾਨ ਤੈਰਾਕ ਮਾਈਕਲ ਫੈਲਪਸ ਨਾਲ਼ ਕਾਫੀ ਮਿਲਦੀ ਜੁਲਦੀ ਹੈ। ਮਾਈਕਲ ਵਾਂਗ ਹੀ ਨਾਦੀਆ ਵੀ ਸਿਰਫ਼ 14 ਸਾਲ ਦੀ ਉਮਰ ਵਿਚ ਹੀ ਪਹਿਲੀ ਵਾਰ 1976 ਦੀਆਂ ਮੌਂਟਰੀਅਲ ਉਲੰਪਿਕ ਖੇਡਾਂ ਵਿਚ ਪਹੁੰਚ ਗਈ ਸੀ। ਪਰ ਫੈਲਪਸ ਦੇ ਉਲਟ ਨਾਦੀਆ ਨੇ ਆਪਣੀ ਪਹਿਲੀ ਉਲੰਪਿਕ ਵਿਚ ਹੀ 3 ਸੋਨ ਤਮਗ਼ੇ ਅਤੇ ਇਕ-ਇਕ ਚਾਂਦੀ ਤੇ ਕਾਂਸੀ ਦਾ ਤਮਗ਼ਾ ਜਿੱਤ ਕੇ ਖੇਡ ਪ੍ਰੇਮੀਆਂ ਨੂੰ ਅਚੰਭੇ ਵਿਚ ਪਾ ਦਿੱਤਾ। ਏਨੀ ਛੋਟੀ ਉਮਰ ਵਿਚ ਉਸਦੀ ਇਹ ਵੱਡੀ ਪ੍ਰਾਪਤੀ ਹੋਰ ਵੀ ਮਾਣਮੱਤੀ ਬਣ ਗਈ ਸੀ ਕਿਉਂਕਿ ਉਲੰਪਿਕ ਖੇਡਾਂ ਦੇ ਇਤਿਹਾਸ ਵਿਚ ਉਹ ਪ੍ਰਫੈਕਟ-10 ਸਕੋਰ ਪ੍ਰਾਪਤ ਕਰਨ ਵਾਲ਼ੀ ਪਹਿਲੀ ਜਿਮਨਾਸਟ ਸੀ। ਇਸ ਤੋਂ ਵੱਧ ਹੈਰਾਨੀ ਵਾਲ਼ੀ ਗੱਲ ਇਹ ਸੀ ਕਿ ਉਸ ਨੇ ਇਨ੍ਹਾਂ ਮੁਕਾਬਲਿਆਂ ਵਿਚ 6 ਵਾਰ ਇਹ ਸਕੋਰ ਪ੍ਰਾਪਤ ਕੀਤਾ। 12 ਨਵੰਬਰ 1961 ਨੂੰ ਰੋਮਾਨੀਆ ਦੇ ਓਨੈਸਟੇ ਕਸਬੇ ਵਿਚ ਜਨਮੀ ਵੀਹਵੀਂ ਸਦੀ ਦੀ ਇਸ ਸਰਬੋਤਮ ਜਿਮਨਾਸਟ ਦਾ ਨਾਂਅ ‘ਨਾਦੀਆ’ ਮਾਪਿਆਂ ਨੇ ਪਤਾ ਨਹੀਂ ਕਿਸ ਸੋਚ ਤਹਿਤ ਰੱਖਿਆ ਸੀ ਪਰ ਨਾਦੀਆਂ ਨੇ ਵਾਕਿਆ ਹੀ ਆਪਣੇ ਮਾਪਿਆਂ ਦੀ ਸੋਚ ਨੂੰ ਸਹੀ ਸਾਬਤ ਕੀਤਾ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਰੋਮਨ ਭਾਸ਼ਾ ਵਿਚ ਨਾਦੀਆ ਦਾ ਮਤਲਬ ‘ਉਮੀਦ’ ਜਾਂ ‘ਆਸ’ ਹੁੰਦਾ ਹੈ। ਫੈਲਪਸ ਵਾਂਗ ਭਾਵੇਂ ਨਾਦੀਆ ਉਲੰਪਿਕ ਵਿਚ ਤਾਂ ਓਨੇ ਤਮਗ਼ੇ ਨਹੀਂ ਜਿੱਤ ਸਕੀ ਪਰ ਉਲੰਪਿਕ ਦੇ ਪੰਜ ਸੋਨ ਤਮਗ਼ੇ, ਤਿੰਨ ਚਾਂਦੀ ਤਮਗ਼ੇ ਅਤੇ ਇਕ ਕਾਂਸੀ ਤਮਗ਼ੇ ਤੋਂ ਇਲਾਵਾ ਵੱਖ ਵੱਖ ਵਿਸ਼ਵ ਮੁਕਾਬਲਿਆਂ, ਯੂਨੀਵਰਸਿਟੀ ਮੁਕਾਬਲੇ, ਵਿਸ਼ਵ ਚੈਂਪੀਅਨਸ਼ਿਪ ਅਤੇ ਯੂਰਪੀ ਚੈਂਪੀਅਨਸ਼ਿਪ ਆਦਿ ਵਿਚ ਉਸ ਨੇ ਕੁੱਲ ਮਿਲ਼ਾ ਕੇ 33 ਤਮਗ਼ੇ ਹਾਸਲ ਕੀਤੇ ਜਿਨ੍ਹਾਂ ਵਿਚ 23 ਸੋਨ ਤਮਗ਼ੇ ਸ਼ਾਮਿਲ ਹਨ।

ਪਹਿਲੀਆਂ ਉਲੰਪਿਕ ਦਾ ਪਹਿਲਾ ਸੋਨ ਤਮਗ਼ਾ ਜਿੱਤਣ ਵਾਲ਼ਾ ਜੇਮਜ਼ ਕੋਨੋਲੀ/facts and stories

1896 ਵਿਚ ਏਥਨਜ਼ ਵਿਚ ਹੋਈਆਂ ਪਹਿਲੀਆਂ ਮਾਡਰਨ ਉਲੰਪਿਕ ਖੇਡਾਂ ਵਿਚ ਪਹਿਲਾ ਸੋਨ ਤਮਗ਼ਾ ਜਿੱਤਣ ਵਾਲ਼ਾ 27 ਸਾਲ ਦਾ ਅੰਡਰ ਗ੍ਰੈਜੂਏਟ ਵਿਦਿਆਰਥੀ ਜੇਮਜ਼ ਕੋਨੋਲੀ ਉਸ ਵੇਲ਼ੇ ਦੁਨੀਆਂ ਦੀ ਸਰਬੋਤਮ ਯੂਨੀਵਰਸਿਟੀ ‘ਹਾਵਰਡ’ ਵਿਚ ਪੜ੍ਹਾਈ ਕਰ ਰਿਹਾ ਸੀ। ਪਰ ਦਿਲਚਸਪ ਤੱਥ ਇਹ ਹੈ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਉਸ ਨੂੰ ਉਲੰਪਿਕ ਵਿਚ ਹਿੱਸਾ ਲੈਣ ਲਈ ਛੁੱਟੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਇਸ ਤੋਂ ਨਿਰਾਸ਼ ਹੋ ਕੇ ਖੇਡਾਂ ਪ੍ਰਤੀ ਬੇਹੱਦ ਜਨੂੰਨ ਰੱਖਣ ਵਾਲ਼ੇ ਜੇਮਜ਼ ਨੇ ਪਹਿਲੀਆਂ ਉਲੰਪਿਕ ਵਿਚ ਖੇਡਣ ਦਾ ਆਪਣਾ ਸੁਪਨਾ ਪੂਰਾ ਕਰਨ ਲਈ ਯੂਨੀਵਰਸਿਟੀ ਦੇ ਪੜ੍ਹਾਈ ਵਿਚਾਲ਼ੇ ਛੱਡਣ ਦਾ ਫੈਸਲਾ ਕਰ ਲਿਆ ਤੇ ਦੁਬਾਰਾ ਨਵੇਂ ਸਿਰੇ ਤੋਂ ਅਰਜੀ ਦੇ ਕੇ ਯੂਨੀਵਰਸਿਟੀ ਅਧਿਕਾਰੀਆਂ ਤੋਂ ਪੜ੍ਹਾਈ ਛੱਡਣ ਦੀ ਇਜਾਜਤ ਮੰਗੀ ਜੋ ਕਿ ਪ੍ਰਵਾਨ ਕਰ ਲਈ ਗਈ। ਖੇਡਾਂ ਦੀ ਸ਼ੁਰੂਆਤ ਦੇ ਪਹਿਲੇ ਦਿਨ 6 ਅਪ੍ਰੈਲ 1896 ਨੂੰ ਹੋਏ ਤੀਹਰੀ ਛਾਲ਼ ਦੇ ਮੁਕਾਬਲੇ ਵਿਚ ਜੇਮਜ਼ ਨੇ ਸੋਨ ਤਮਗਾ ਜਿੱਤ ਕੇ ਨਾ ਕੇਵਲ ਇਤਿਹਾਸ ਰਚਿਆ ਬਲਕਿ ਯੂਨੀਵਰਸਿਟੀ ਦੇ ਪ੍ਰਬੰਧਕਾਂ ਦੀ ਖੇਡਾਂ ਪ੍ਰਤੀ ਬੇਰੁਖੀ ਦਾ ਵੀ ਕਰਾਰਾ ਜਵਾਬ ਦਿੱਤਾ। ਇਥੇ ਹੀ ਬਸ ਨਹੀਂ ਉਹ ਉਚੀ ਛਾਲ਼ ਵਿਚ ਚਾਂਦੀ ਦਾ ਤਮਗ਼ਾ ਜਿੱਤਣ ਵਿਚ ਵੀ ਸਫਲ ਰਿਹਾ ਅਤੇ ਲੰਮੀ ਛਾਲ਼ ਦੇ ਮੁਕਾਬਲੇ ਵਿਚ ਉਸ ਨੂੰ ਤੀਜੇ ਸਥਾਨ ’ਤੇ ਰਹਿਣ ਕਾਰਨ ਬਿਨਾ ਤਮਗ਼ੇ ਤੋਂ ਹੀ ਸਬਰ ਕਰਨਾ ਪਿਆ।

ਪਾਠਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਪਹਿਲੀਆਂ ਉਲੰਪਿਕ ਵਿਚ ਜੇਤੂ ਨੂੰ ਚਾਂਦੀ ਤਮਗ਼ਾ ਅਤੇ ਦੂਜੇ ਸਥਾਨ ਵਾਲ਼ੇ ਨੂੰ ਕਾਂਸੀ ਤਮਗ਼ਾ ਦਿੱਤਾ ਜਾਂਦਾ ਸੀ ਜਦਕਿ ਤੀਜੇ ਸਥਾਨ ਵਾਲ਼ੇ ਨੂੰ ਕੋਈ ਤਮਗ਼ਾ ਨਹੀਂ ਸੀ ਮਿਲਦਾ। ਅੱਠ ਸਾਲ ਬਾਅਦ 1904 ਦੀਆਂ ਤੀਜੀਆਂ ਉਲੰਪਿਕ ਖੇਡਾਂ ਤੋਂ ਜੇਤੂ ਨੂੰ ਸੋਨ ਤਮਗ਼ਾ ਅਤੇ ਤੀਜੇ ਸਥਾਨ ਵਾਲ਼ੇ ਨੂੰ ਕਾਂਸੀ ਤਮਗ਼ਾ ਦੇਣ ਦੀ ਰਵਾਇਤ ਸ਼ੁਰੂ ਕੀਤੀ ਗਈ ਸੀ।

 

ਡੁੱਬ ਕੇ ਮਰ ਗਿਆ ਸੀ, ਸਭ ਤੋਂ ਵੱਧ ਤਮਗ਼ੇ ਜੇਤੂ ਜਿਮਨਾਸਟ

ਪਹਿਲੀਆਂ ਉਲੰਪਿਕ ਖੇਡਾਂ ਦੇ ਜਿਮਨਾਸਟਿਕ ਦੇ ਕਈ ਮੁਕਾਬਲਿਆਂ ਵਿਚ ਸਿਰਫ਼ ਜਰਮਨ ਟੀਮਾਂ ਹੀ ਸ਼ਾਮਿਲ ਸਨ। ਇਸ ਦਾ ਵੱਡਾ ਕਾਰਨ ਸ਼ਾਇਦ ਇਹ ਸੀ ਕਿ ਇਹ ਖੇਡਾਂ ਸਿਰਫ਼ ਦੋ ਸਾਲ ਦੇ ਸੀਮਤ ਸਮੇਂ ਦੀ ਤਿਆਰੀ ਤੋਂ ਬਾਅਦ ਕਾਹਲ਼ੀ ਵਿਚ ਕਰਵਾਈਆਂ ਗਈਆਂ ਸਨ ਤੇ ਦੂਜਾ ਕਾਰਨ ਇਹ ਸੀ ਉਸ ਤੋਂ ਪਹਿਲਾਂ ਇਸ ਤਰਾਂ ਦੇ ਕੌਮਾਂਤਰੀ ਮੁਕਾਬਲੇ ਨਾ ਮਾਤਰ ਹੀ ਹੁੰਦੇ ਸਨ। ਜਰਮਨ ਵੱਲੋਂ ਹਰਮੈਨ ਵਾਇੰਗਾਟਨਰ ਨੇ ਇਨ੍ਹਾਂ ਖੇਡਾਂ ਵਿਚ ਦੋ ਮੁਕਾਬਲਿਆਂ ਵਿਚ ਆਪਣੀ ਟੀਮ ਨਾਲ਼ ਅਤੇ ਇਕ ਵਿਅਕਤੀਗਤ ਮੁਕਾਬਲੇ ਵਿਚ ਕੁੱਲ 3 ਸੋਨ ਤਮਗ਼ੇ ਅਤੇ ਦੋ ਚਾਂਦੀ ਤਮਗ਼ੇ ਜਿੱਤ ਕੇ ਸਰਬੋਤਮ ਜਿਮਨਾਸਟ ਹੋਣ ਦਾ ਖਿਤਾਬ ਹਾਸਲ ਕੀਤਾ। ਰਿੰਗਜ਼ ਦੇ ਵਿਅਕਤੀਗਤ ਮੁਕਾਬਲੇ ਵਿਚ ਮੇਜ਼ਬਾਨ ਯੂਨਾਨ ਦੇ ਜਿਮਨਾਸਿਟ ਲਾਓਨਿਸ ਮਿਤਰੋਪੋਲਿਸ ਨਾਲ਼ ਹਰਮੈਨ ਦਾ ਮੁਕਾਬਲਾ ਏਨਾ ਫਸਵਾਂ ਸੀ ਕਿ ਨਿਰਣਾਇਕਾਂ ਨੂੰ ਫੈਸਲਾ ਕਰਨਾ ਮੁਸ਼ਕਿਲ ਹੋ ਗਿਆ। ਫੈਸਲਾ ਕਰਨ ਵਾਲ਼ੀ ਜਿਊਰੀ ਦੇ ਮੈਂਬਰ ਵੀ ਦੋਵਾਂ ਨੂੰ ਬਰਾਬਰ ਮੰਨ ਰਹੇ ਸਨ ਜਿਸ ਤੋਂ ਬਾਅਦ ਆਖਰ ਯੂਨਾਨ ਦੇ ਸਮਰਾਟ ਜਿਓਰਜੀਅਸ ਨੇ ਆਪਣੀ ਫੈਸਲਾਕੁੰਨ ਵੋਟ ਆਪਣੇ ਮੁਲਕ ਦੇ ਜਿਮਨਾਸਿਟ ਲਾਓਨਿਸ ਦੇ ਹੱਕ ਵਿਚ ਪਾ ਕੇ ਉਸ ਨੂੰ ਜੇਤੂ ਐਲਾਨ ਦਿੱਤਾ।

ਦਿਲਚਸਪ ਤੱਥ ਇਹ ਰਿਹਾ ਕਿ ਪਹਿਲੀ ਉਲੰਪਿਕ ਵਿਚ ਹੀ ਸਰਬੋਤਮ ਖੇਡ ਹੁਨਰ ਵਿਖਾ ਕੇ ਅੱਧੀ ਦਰਜ਼ਨ ਤਮਗ਼ੇ ਜਿੱਤਣ ਵਾਲ਼ੇ ਇਨ੍ਹਾਂ ਸਾਰੇ ਖਿਡਾਰੀਆਂ ’ਤੇ ਉਸ ਵੇਲ਼ੇ ਦੀ ਜਰਮਨ ਸਰਕਾਰ ਨੇ ਇਹ ਕਹਿ ਕੇ ਪਾਬੰਦੀ ਲਾ ਦਿੱਤੀ ਕਿ ਉਨ੍ਹਾਂ ਨੇ ਜਰਮਨ ਨੀਤੀ ਦੇ ਵਿਰੁੱਧ ਕੌਮਾਂਤਰੀ ਇਕਜੁੱਟਤਾ ਦਾ ਸੁਨੇਹਾ ਦੇਣ ਵਾਲ਼ੇ ਇਕ ਖੇਡ ਮੁਕਾਬਲੇ ਵਿਚ ਹਿੱਸਾ ਲਿਆ ਹੈ। ਕੁੱਝ ਸਾਲ ਬਾਅਦ ਇਸ ਸਰਬੋਤਮ ਤੈਰਾਕ ਦੀ ਉਸ ਵੇਲ਼ੇ ਡੁੱਬਣ ਕਰਕੇ ਮੌਤ ਹੋ ਗਈ ਜਦੋਂ ਉਹ ਡੁੱਬ ਰਹੇ ਇਕ ਬੰਦੇ ਨੂੰ ਬਚਾਉਣ ਦਾ ਯਤਨ ਕਰ ਰਿਹਾ ਸੀ।

21ਵੀਂ ਸਦੀ ਦੀ ਜਿਮਨਾਸਟ ਸਨਸਨੀ ਸਿਮੋਨ ਬਾਇਲਸ ( Simone Biles )

20ਵੀਂ ਸਦੀ ਦੀ ਸਰਬੋਤਮ ਜਿਮਨਾਸਟ ਨਾਦੀਆ ਕੋਮੈਨਸੀ ਤੋਂ ਬਾਅਦ ਹੁਦ 21ਵੀਂ ਸਦੀ ਵਿਚ ਸਿਮੋਨ ਬਾਇਲਸ ਆਪਣੀ ਪਹਿਲੀ ਹੀ ਉਲੰਪਿਕ ਵਿਚ ਚਾਰ ਸੋਨ ਤਮਗ਼ੇ ਅਤੇ ਇਕ ਕਾਂਸੀ ਤਮਗ਼ਾ ਜਿੱਤ ਕੇ ਖੇਡ ਪ੍ਰੇਮੀਆਂ ਲਈ ਖਿੱਚ ਦਾ ਕਾਰਨ ਬਣ ਚੁੱਕੀ ਹੈ। ਪੰਜ ਸਾਲ ਪਹਿਲਾਂ ਜਦੋਂ 2016 ਦੀਆਂ ਰੀਓ ਉਲੰਪਿਕ ਵਿਚ ਸਿਮੋਨ ਬਾਇਲਸ ਨੇ 4 ਸੋਨ ਤਮਗ਼ੇ ਜਿੱਤ ਕੇ ਸਨਸਨੀ ਪੈਦਾ ਕੀਤੀ ਸੀ ਤਾਂ ਜਿਮਨਾਸਟ ਪ੍ਰੇਮੀਆਂ ਨੂੰ ਬਹੁਤਾ ਅਚੰਭਾ ਇਸ ਕਰਕੇ ਨਹੀਂ ਸੀ ਹੋਇਆ। ਦਰਅਸਲ ਉਹ ਤਿੰਨ ਸਾਲਾਂ ਦੌਰਾਨ ਹੀ ਵਿਸ਼ਵ ਜਿਮਨਾਸਟ ਮੁਕਾਬਲਿਆਂ ਵਿਚ 10 ਸੋਨ ਤਮਗ਼ੇ ਜਿੱਤ ਚੁੱਕੀ ਸੀ। ਸਿਮੋਨ ਸਿਰਫ਼ 16 ਸਾਲ ਦੀ ਉਮਰ ਵਿਚ ਉਸ ਵੇਲ਼ੇ ਖੇਡ ਜਗਤ ਦੀਆਂ ਨਜ਼ਰਾਂ ਵਿਚ ਆਈ ਜਦੋਂ 2013 ਵਿਚ ਉਸ ਨੇ ਦੋ ਵਿਸ਼ਵ ਪੱਧਰੀ ਜਿਮਨਾਸਟ ਮੁਕਾਬਲਿਆਂ ਵਿਚ ਆਲਰਾਊਂਡ ਦੇ ਖਿਤਾਬ ਸਮੇਤ ਸੋਨ ਤਮਗ਼ੇ ਜਿੱਤੇ। ਇਸ ਤੋਂ ਬਾਅਦ 2014 ਅਤੇ 2015 ਵਿਚ ਉਸ ਨੇ ਮੁੜ ਵਿਸ਼ਵ ਜਿਮਨਾਸਟ ਮੁਕਾਬਲਿਆਂ ਵਿਚ 4-4 ਸੋਨ ਤਮਗ਼ੇ ਜਿੱਤ ਕੇ ਆਪਣੇ ਖੇਡ ਹੁਨਰ ਦਾ ਲੋਹਾ ਮਨਵਾ ਲਿਆ ਸੀ। ਟੋਕੀਓ ਵਿਚ 23 ਜੁਲਾਈ ਤੋਂ ਹੋਣ ਵਾਲ਼ੀਆਂ ਉਲੰਪਿਕ ਵਿਚ ਵੀ ਸਿਮੋਨ ਬਾਇਲਸ ਨੂੰ 2-3 ਸੋਨ ਤਮਗ਼ੇ ਮਿਲਣ ਦੀ ਪੂਰੀ ਉਮੀਦ ਹੈ।

(Click on Image to Buy)

ਅਮਰੀਕਾ ਦੇ ਓਹੀਓ ਸੂਬੇ ਵਿਚ ਕੋਲੰਬਸ ਵਿਖੇ ਰੋਨਾਲਡ ਅਤੇ ਨੈਲੀ ਬਾਇਲਸ ਦੇ ਘਰ 14 ਮਾਰਚ 1997 ਨੂੰ ਜਨਮੀ ਸਿਮੋਨ ਬਾਇਲਸ ਆਪਣੇ 4 ਉਲੰਪਿਕ ਸੋਨ ਤਮਗ਼ਿਆਂ ਸਮੇਤ ਹੁਣ ਤੱਕ ਵਿਸ਼ਵ ਪੱਧਰ ਦੇ ਜਿਮਨਾਸਟ ਮੁਕਾਬਲਿਆਂ ਵਿਚ ਕੁੱਲ 30 ਤਮਗ਼ੇ ਜਿੱਤ ਚੁੱਕੀ ਹੈ। ਸਿਮੋਨ ਦੀਆਂ ਇਹ ਪ੍ਰਾਪਤੀਆਂ ਇਸ ਗੱਲੋਂ ਵੀ ਅਹਿਮ ਹਨ ਕਿ ਅਮਰੀਕਾ ਦੇ ਖੇਡ ਇਤਿਹਾਸ ਵਿਚ 42 ਸਾਲਾਂ ਦੌਰਾਨ ਲਗਾਤਾਰ ਚਾਰ ਵਾਰ ਆਲ ਰਾਊਂਡ ਖਿਤਾਬ ਹਾਸਲ ਕਰਨ ਵਾਲ਼ੀ ਪਹਿਲੀ ਅਮਰੀਕੀ ਜਿਮਨਾਸਟ ਹੈ। ਇਸ ਤੋਂ ਇਲਾਵਾ ਵਿਸ਼ਵ ਜਿਮਨਾਸਟ ਮੁਕਾਬਲਿਆਂ 10 ਸੋਨ ਤਮਗ਼ੇ ਜਿੱਤ ਕੇ ਉਹ ਹੁਣ ਤੱਕ ਸਭ ਤੋਂ ਵੱਧ ਸੋਨ ਤਮਗ਼ੇ ਜਿੱਤਣ ਵਾਲ਼ੀ ਵਿਸ਼ਵ ਦੀ ਪਹਿਲੀ ਜਿਮਨਾਸਟ ਦਾ ਖਿਤਾਬ ਵੀ ਹਾਸਲ ਕਰ ਚੁੱਕੀ ਹੈ।

Photo: Reuters

ਲਗਾਤਾਰ ਤਿੰਨ ਉਲਿੰਪਕ ਦਾ ਫਰਾਟਾ ਦੌੜ ਜੇਤੂ ਮਹਾਨ ਦੌੜਾਕ ਉਸੈਨ ਬੋਲਟ:facts and stories

21 ਅਗਸਤ 1986 ਨੂੰ ਪੈਦਾ ਹੋਇਆ ਓਸੈਨ ਸੇਂਟ ਲਿਓ ਬੋਲਟ, ਇਕ ਜਮਾਇਕਨ ਰਿਟਾਇਰਡ ਸਪ੍ਰਿੰਟਰ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਮਹਾਨ ਸਪ੍ਰਿੰਟਰ ਮੰਨਿਆ ਜਾਂਦਾ ਹੈ। ਉਹ 100 ਮੀਟਰ, 200 ਮੀਟਰ ਅਤੇ 4 X 100 ਮੀਟਰ ਰਿਲੇਅ ਵਿਚ ਵਿਸ਼ਵ ਰਿਕਾਰਡ ਧਾਰਕ ਹੈ।

ਅੱਠ ਵਾਰ ਦਾ ਓਲੰਪਿਕ ਸੋਨ ਤਮਗਾ ਜੇਤੂ, ਬੋਲਟ ਇਕੋ ਇਕ ਸਪ੍ਰਿੰਟਰ ਹੈ ਜਿਸ ਨੇ ਲਗਾਤਾਰ ਤਿੰਨ ਓਲੰਪਿਕ (2008, 2012 ਅਤੇ 2016) ਵਿਚ ਓਲੰਪਿਕ 100 ਮੀਟਰ ਅਤੇ 200 ਮੀਟਰ ਦੇ ਖਿਤਾਬ ਜਿੱਤੇ. ਉਸਨੇ ਦੋ 4 X 100 ਰੀਲੇ ਸੋਨੇ ਦੇ ਤਗਮੇ ਵੀ ਜਿੱਤੇ. ਉਸ ਨੇ 2008 ਦੇ ਬੀਜਿੰਗ ਓਲੰਪਿਕਸ ਵਿੱਚ ਵਿਸ਼ਵ ਰਿਕਾਰਡ ਵਾਰ ਵਿੱਚ ਆਪਣੀ ਦੋਹਰੀ ਸਪ੍ਰਿੰਟ ਜਿੱਤ ਲਈ ਵਿਸ਼ਵਵਿਆਪੀ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਨਾਲ ਉਹ ਦੋਵਾਂ ਰਿਕਾਰਡਾਂ ਦਾ ਰਿਕਾਰਡ ਰੱਖਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਕਿਉਂਕਿ ਪੂਰੀ ਤਰ੍ਹਾਂ ਸਵੈਚਾਲਤ ਸਮਾਂ ਲਾਜ਼ਮੀ ਬਣ ਗਿਆ ਸੀ

Three consecutive Olympics winner Usian Bolt

Usain St Leo Bolt is a Jamaican retired sprinter, widely considered to be the greatest sprinter of all time. He is a world record holder in the 100 metres, 200 metres and 4 × 100 metres relay.

An eight-time Olympic gold medalist, Bolt is the only sprinter to win Olympic 100 m and 200 m titles at three consecutive Olympics (2008, 2012, and 2016).

He also won two 4 × 100 relay gold medals. He gained worldwide fame for his double sprint victory in world record times at the 2008 Beijing Olympics, which made him the first person to hold both records since fully automatic time became mandatory.

                                

 

1 Trackback / Pingback

  1. Olympic champion shooter Sumner Paine fired 4 shots at his wife's boyfriend, but missed all four.

Leave a Reply

Your email address will not be published.


*