Children of laborers at the target of Human Traffickers-ਮਜ਼ਦੂਰ ਪਰਿਵਾਰਾਂ ਦੇ ਬੱਚੇ ਮਨੁੱਖੀ ਤਸਕਰਾਂ ਦੇ ਨਿਸ਼ਾਨੇ ‘ਤੇ

ਕਰੋਨਾ ਮਹਾਂਮਾਰੀ ਤੋਂ ਬਾਅਦ ਮਨੁੱਖੀ ਤਸਕਰੀ ਹੋਈ ਤੇਜ

ਕੈਲਾਸ਼ ਸਤਿਆਰਥੀ (ਨੋਬਲ ਐਵਾਰਡੀ)

ਦੁਨੀਆਂ ਭਰ ਵਿਚ ਕੋਵਿਡ -19 ਨਾਂਅ ਨਾਲ਼ ਚਰਚਾ ਹੇਠ ਕਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ (Lock-down) ਤਹਿਤ ਲੰਬੇ ਸਮੇਂ ਤੱਕ ਸਕੂਲ ਬੰਦ ਰਹੇ ਹਨ। ਸਕੂਲ ਬੰਦ ਹੋਣ ਅਤੇ ਹਜ਼ਾਰਾਂ ਮਜ਼ਦੂਰ ਪਰਿਵਾਰਾਂ ਦੀ ਰੋਜ਼ੀ-ਰੋਟੀ ਦੇ ਹੋਏ ਨੁਕਸਾਨ ਦਾ ਲਾਭ ਲੈ ਕੇ ਮਨੁੱਖੀ ਤਸਕਰ (Human Traffickers) ਆਪਣੇ ਘਿਨਾਉਣੇ ਧੰਦੇ ਨੂੰ ਹੋਰ ਵਧਾ ਰਹੇ ਹਨ। ਇਸ ਮਾਹੌਲ ਨੇ ਮਨੁੱਖੀ ਤਸਕਰੀ ਰੋਕੂ ਕਾਨੂੰਨ (Anti human trafficking Law) ਦੀ ਲੋੜ ਨੂੰ ਹੋਰ ਤੇਜ ਕਰ ਦਿੱਤਾ ਹੈ।

ਸਾਡੇ ਵਿੱਚੋਂ ਬਹੁਤਿਆਂ ਨੇ ਕਰੋਨਾ ਮਹਾਂਮਾਰੀ (Corona Pandemic/Covid-19) ਦੇ ਕਾਰਨ ਕਿਸੇ ਨਾ ਕਿਸੇ ਆਪਣੇ ਨੂੰ ਗੁਆ ਦਿੱਤਾ ਹੈ। ਇਨ੍ਹਾਂ ਵਿਚ ਕਿਸੇ ਦੇ ਮਾਪੇ (Parents), ਰਿਸ਼ਤੇਦਾਰ (relatives) , ਦੋਸਤ (friends), ਸਹਿਯੋਗੀ ਜਾਂ ਸਾਥੀ ਮੁਲਾਜ਼ਮ (colleague), ਗੁਆਂਢੀ (neighbor) ਜਾਂ ਕੋਈ ਅਜਿਹਾ ਇਨਸਾਨ (Human being) ਹੋ ਸਕਦਾ ਹੈ, ਜਿਸਨੂੰ ਅਸੀਂ ਹਰ ਰੋਜ਼ ਸੈਰ ਕਰਦਿਆਂ ਪਾਰਕ (Park) ਵਿਚ ਵੇਖਣ ਦੇ ਆਦੀ ਸੀ। ਇਸ ਤਰਾਂ ਦੇ ਵਿਛੋੜੇ ਦਾ ਦਰਦ ਜਿੰਨਾ ਨਿੱਜੀ ਹੁੰਦਾ ਹੈ, ਓਨਾ ਹੀ ਸਮੂਹਿਕ ਵੀ ਹੁੰਦਾ ਹੈ। ਪਰ ਉਨ੍ਹਾਂ ਬੱਚਿਆਂ ਬਾਰੇ ਸੋਚੋ ਜਿਨ੍ਹਾਂ ਨੇ ਆਪਣੇ ਪਰਿਵਾਰ ਦਾ ਇਕਲੌਤਾ ਦੇਖਭਾਲ ਕਰਨ ਵਾਲਾ (caretaker) ਵੀ ਗੁਆ ਲਿਆ ਹੈ, ਜਾਂ ਪਰਿਵਾਰ ਦਾ ਇਕਲੌਤਾ ਰੋਟੀ ਕਮਾਉਣ ਵਾਲਾ (bread earner) ਮਹਾਂਮਾਰੀ ਦੇ ‘ਲੌਕਡਾਉਨ’ (lock-down) ਕਾਰਨ ਆਪਣੀ ਆਮਦਨੀ ਦਾ ਸਰੋਤ (source of income) ਗੁਆ ਬੈਠਾ ਹੈ। ਉਨ੍ਹਾਂ ਦਾ ਦਰਦ, ਅਸਮਰੱਥਾ ਅਤੇ ਬੇਵਸੀ ਕਲਪਨਾ ਕਰਨ ਲਈ ਵੀ ਬਹੁਤ ਡਰਾਉਣੀ ਹੈ। ਪਰ ਫਿਰ ਵੀ, ਇਹ ਹੌਲਨਾਕ ਸਥਿਤੀ ਅੱਜ ਭਾਰਤ ਅਤੇ ਦੁਨੀਆ ਦੇ ਹਜ਼ਾਰਾਂ ਬੱਚਿਆਂ ਦੀ ਜਿੰਦਗੀ ਦੀ ਕੌੜੀ ਸਚਾਈ (cruel reality) ਹੈ।

Click Image to Buy

Anti Trafficking campaign by Bachpan Bachao Andolan/ਬਚਪਨ ਬਚਾਓ ਅੰਦੋਲਨ

ਬਚਪਨ ਬਚਾਓ ਅੰਦੋਲਨ (Bachpan Bachao Andolan -BBA) ਲੰਮੇਂ ਸਮੇਂ ਤੋਂ ਮਨੁੱਖੀ ਤਸਕਰੀ ਦੇ ਵਿਰੋਧ ਵਿਚ ਲਗਾਤਾਰ ਮੁਹਿੰਮ ਚਲਾ ਰਿਹਾ ਹੈ। ਜਥੇਬੰਦੀ ਨੇ ਪਹਿਲੀ ਤਾਲਾਬੰਦੀ ਤੋਂ ਲੈ ਕੇ ਹੁਣ ਤੱਕ ਤਕਰੀਬਨ ਡੇਢ ਸਾਲ ਵਿਚ ਹੀ ਸਰਕਾਰੀ ਏਜੰਸੀਆਂ (government agencies) ਨਾਲ ਮਿਲ ਕੇ ਤਕਰੀਬਨ 9000 ਬੱਚਿਆਂ ਨੂੰ ਤਸਕਰੀ ਤੋਂ ਬਚਾਇਆ ਹੈ। ਇਸ ਦੀ ਤੁਲਨਾ ਵਿੱਚ, ਮਹਾਂਮਾਰੀ ਤੋਂ ਪਹਿਲਾਂ ਦੇ 14 ਮਹੀਨਿਆਂ ਦੇ ਇਸੇ ਸਮੇਂ ਦੇ ਦੌਰਾਨ ਇਸ ਤੋਂ ਲਗਭਗ ਅੱਧੇ ਬੱਚਿਆਂ ਅਰਥਾਤ 4700 ਨੂੰ ਬਚਾਇਆ ਗਿਆ ਸੀ। ਇਹ ਅੰਕੜੇ ਇਸ ਸਥਿਤੀ ਦੀ ਗੰਭੀਰਤਾ (gravity of the situation) ਨੂੰ ਪੇਸ਼ ਕਰਦੇ ਹਨ ਅਤੇ ਇਨ੍ਹਾਂ ਨੂੰ ਛੁਟਿਆ ਕੇ ਜਾਂ ਹਲਕੇ ਵਿਚ ਨਹੀਂ ਵੇਖਿਆ ਜਾ ਸਕਦਾ।

ਨੌਕਰੀ ਦੇਣ (placement agencies) ਦੀ ਆੜ ਹੇਠ ਮਨੁੱਖੀ ਤਸਕਰੀ (trafficking)

ਮਨੁੱਖੀ ਤਸਕਰੀ ਮਹਾਂਮਾਰੀ ਤੋਂ ਪਹਿਲਾਂ ਵੀ ਲਗਾਤਾਰ ਵਧ ਰਹੀ ਸੀ। ਸੀਤਾ ਨਾਂਅ ਦੀ ਬੱਚੀ ਉਦੋਂ ਸਿਰਫ਼ 13 ਸਾਲ ਦੀ ਸੀ, ਜਦੋਂ ਉਸ ਦੀ ਤਸਕਰੀ ਕੀਤੀ ਗਈ ਸੀ। ਉਸ ਦੇ ਮਾਪੇ ਅਸਾਮ ਦੇ ਇੱਕ ਚਾਹ ਦੇ ਬਾਗ ਵਿੱਚ ਮਾਮੂਲੀ ਕਮਾਈ ਲਈ ਕੰਮ ਕਰਦੇ ਸਨ। ਮਾਪਿਆਂ ਵੱਲੋਂ ਸੀਤਾ ਨੂੰ ਚੰਗੇ ਭਵਿੱਖ ਦੀ ਆਸ ਵਿਚ ਨਵੀਂ ਦਿੱਲੀ ਵਿਚ ਇਕ ਨੌਕਰੀ ਦੇਣ ਵਾਲ਼ੀ ਜਥੇਬੰਦੀ (placement agency) ਵਿਚ ਭੇਜਿਆ ਗਿਆ ਸੀ। ਪਰ ਇਸ ਏਜੰਸੀ ਪਾਸੋਂ ਇੱਕ ਜੋੜੇ ਵੱਲੋਂ ਇਸ ਬੱਚੀ ਨੂੰ ਝਾੜੂ-ਪੋਚਾ/ਕੱਪੜੇ ਧੋਣੇ ਆਦਿ ਦੇ ਕੰਮਾਂ ਲਈ ਘਰੇਲੂ ਮਜ਼ਦੂਰ (domestic labour) ਵਜੋਂ ਲਗਭਗ 20,000 ਰੁਪਏ ਵਿਚ ਖਰੀਦ ਲਿਆ ਸੀ। ਏਜੰਸੀ ਅਤੇ ਕੰਮ ਕਰਾਉਣ ਵਾਲ਼ੇ ਪਰਿਵਾਰ ਵੱਲੋਂ ਸੀਤਾ ਨੂੰ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ। ਇਸ ਦੀ ਬਜਾਏ, ਖਰੀਦਾਰ ਅਤੇ ਤਸਕਰਾਂ ਦੁਆਰਾ ਉਸਦੀ ਮੁੜ ਤੋਂ ਦੁਬਾਰਾ ਤਸਕਰੀ, ਬਲਾਤਕਾਰ ਅਤੇ ਸ਼ੋਸ਼ਣ ਕੀਤਾ ਗਿਆ। ਗੁੰਮਸ਼ੁਦਾ ਧੀ ਲਈ ਤਿੰਨ ਸਾਲਾਂ ਦੀ ਤਕਲੀਫਦੇਹ ਭਾਲ਼ ਅਤੇ ਨਿਰਾਸ਼ਾ ਦੇ ਬਾਅਦ, ਸੀਤਾ ਦੇ ਪਿਤਾ ਅਤੇ ਮੈਨੂੰ, ਸੀਤਾ ਦਿੱਲੀ ਦੇ ਇਕ ਘਰ ਵਿਚ ਬੰਧੂਆ ਮਜ਼ਦੂਰ ਦੇ ਰੂਪ ਵਿਚ ਲੱਭੀ।

ਮਾਸੂਮ ਧੀਆਂ ਦੀ ਖਰੀਦੋ ਫਰੋਖਤ ਸੱਭਿਅਕ ਸਮਾਜ (Civilised Society) ਲਈ ਸ਼ਰਮਨਾਕ

ਕੋਈ ਵੀ ਕੌਮ ਆਪਣੇ ਆਪ ਨੂੰ ਸੱਭਿਅਕ ਨਹੀਂ ਕਹਿ ਸਕਦੀ ਜੇ ਉਹ ਆਪਣੀਆਂ ਧੀਆਂ ਦੀ ਖਰੀਦ-ਵੇਚ ਨੂੰ ਬਰਦਾਸ਼ਤ ਕਰਦੀ ਹੈ। ਕਿਸੇ ਮੁਲਕ/ਕੌਮ ਦੀ ਦੌਲਤ, ਸ਼ਕਤੀ ਜਾਂ ਤਰੱਕੀ ਦਾ ਕੀ ਅਰਥ ਹੈ ਜੇ ਇਸਦੇ ਬੱਚਿਆਂ ਦਾ ਵਪਾਰ ਮੱਧਯੁਗੀ ਗੁਲਾਮਾਂ ਦੇ ਵਪਾਰ ਵਾਂਗ ਪਸ਼ੂਆਂ ਨਾਲੋਂ ਵੀ ਘੱਟ ਕੀਮਤ ’ਤੇ ਕੀਤਾ ਜਾਂਦਾ ਹੈ?

ਮੇਰਾ ਸਿਰ ਉਸ ਵੇਲ਼ੇ ਸ਼ਰਮ ਨਾਲ ਝੁਕ ਗਿਆ ਸੀ ਜਦੋਂ ਆਪਣਾ ਬਚਪਨ ਗੁਆ ਚੁੱਕੀ ਸੀਤਾ ਨਾਂਅ ਦੀ ਉਹ ਬੱਚੀ ਕਈ ਸਾਲਾਂ ਬਾਅਦ ਆਪਣੇ ਪਿਤਾ ਨੂੰ ਵੇਖ ਕੇ ਉਸ ਨੂੰ ਮਿਲਣ ਲਈ ਭੱਜ ਕੇ ਉਸ ਦੇ ਨੇੜਾ ਆਉਣ ਦੀ ਬਜਾਏ ਕੰਧ ਦੇ ਪਿੱਛੇ ਲੁਕ ਗਈ ਸੀ। ਉਹ ਜਾਰੋ-ਜਾਰ ਰੋ ਰਹੀ ਸੀ ਅਤੇ ਆਖ ਰਹੀ ਸੀ ‘ਮੈਂ ਆਪਣੇ ਪਿਤਾ ਨੂੰ ਆਪਣਾ ਚਿਹਰਾ ਨਹੀਂ ਦਿਖਾ ਸਕਦੀ, ਕਿਉਂਕਿ ਮੈਂ ਹੁਣ ਅਪਵਿੱਤਰ ਹਾਂ, ਮੈਂ ਆਪਣੇ ਆਪ ਨੂੰ ਖਤਮ ਕਰਨਾ ਚਾਹੁੰਦੀ ਹਾਂ।’

ਮਜ਼ਬੂਤ ​​ਕਾਨੂੰਨ ਲਈ ਕਈ ਦਹਾਕਿਆਂ ਤੋਂ ਚਲਾ ਰਹੇ ਹਾਂ ਮੁਹਿੰਮ (campaigning for a strong law)

ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ (Civil Society Groups) ਦੇ ਨਾਲ ਮਿਲ ਕੇ ਅਸੀਂ ਮਨੁੱਖੀ ਤਸਕਰੀ ਦੇ ਇਸ ਕੋੜ੍ਹ ਨੂੰ ਖਤਮ ਕਰਨ ਲਈ ਇਕ ਮਜ਼ਬੂਤ ​​ਕਾਨੂੰਨ ਲਈ ਕਈ ਦਹਾਕਿਆਂ ਤੋਂ ਮੁਹਿੰਮ ਚਲਾ ਰਹੇ ਹਾਂ। 2017 ਵਿਚ, ਸੀਤਾ ਅਤੇ ਉਸ ਵਰਗੇ ਹਜ਼ਾਰਾਂ ਬੱਚਿਆਂ ਨੇ ਵਿਦਿਆਰਥੀਆਂ (students), ਸਰਕਾਰੀ ਅਧਿਕਾਰੀਆਂ (government officers), ਨਿਆਂ ਪਾਲਿਕਾ (judiciary), ਵੱਖ ਵੱਖ ਧਰਮਾਂ ਦੇ ਆਗੂਆਂ (multi-faith leaders), ਕਾਰੋਬਾਰੀ ਲੋਕਾਂ (businessmen) ਅਤੇ ਸਮਾਜ ਸੇਵੀ ਸੰਸਥਾਵਾਂ (civil society) ਨਾਲ ਮਿਲ ਕੇ, ਭਾਰਤ ਦੇ ਉਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਵਿਸ਼ਾਲ ਯਾਤਰਾਵਾਂ (Bharat Yatra) ਵਿਚ ਰੋਸ ਮਾਰਚ ਕੀਤੇ। ਇਨ੍ਹਾਂ ਮਾਰਚਾਂ ਦੌਰਾਨ ਅਸੀਂ 12 ਲੱਖ ਤੋਂ ਵੱਧ ਲੋਕਾਂ ਨਾਲ਼ 12,000 ਕਿਲੋਮੀਟਰ ਸਫ਼ਰ ਕਰਦਿਆਂ ਸਿਰਫ਼ ਇਕੋ ਮੰਗ ਨੂੰ ਪੂਰਾ ਕਰਨ ਉਤੇ ਜ਼ੋਰ ਦਿੱਤਾ ਸੀ ਕਿ ਭਾਰਤ ਨੂੰ ਤਸਕਰੀ ਵਿਰੋਧੀ ਵਿਆਪਕ ਕਾਨੂੰਨ (comprehensive anti-trafficking legislation) ਪਾਸ ਕਰਨਾ ਚਾਹੀਦਾ ਹੈ। ਤਸਕਰੀ ਤੋਂ ਬਚੇ ਜਾਂ ਬਚਾਏ ਗਏ ਇਨ੍ਹਾਂ ਬਹਾਦਰ ਬੱਚਿਆਂ ਵੱਲੋਂ ਉਨ੍ਹਾਂ ਰੋਸ ਮਾਰਚਾਂ ਦੌਰਾਨ ਲਾਏ ਜੋਸ਼ੀਲੇ ਨਾਅਰੇ ਅਜੇ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ- ‘ਬਿਕਨੇ ਕੋ ਤਿਆਰ ਨਾ ਹਮ, ਲੁਟਨੇ ਕੋ ਤਿਆਰ ਨਾ ਹਮ’ ਭਾਵ ਅਸੀਂ ਵਿਕਣ ਲਈ ਤਿਆਰ ਨਹੀਂ ਹਾਂ, ਅਸੀਂ ਚੋਰੀ ਹੋਣ ਲਈ ਤਿਆਰ ਨਹੀਂ ਹਾਂ। (We are not ready to be sold, we are not ready to be stolen.)

ਬਾਲ ਮਜ਼ਦੂਰੀ ਵਿਰੋਧੀ ਵਿਸ਼ਾਲ ਮਾਰਚ ਵਿਚ ਸ਼ਾਮਿਲ ਮਾਸੂਮ ਬੱਚੇ

Trafficking in Persons (Prevention, Care and Rehabilitation) Bill 2021

ਭਾਰਤ ਸਰਕਾਰ ਨੇ ਮਨੁੱਖੀ ਤਸਕਰੀ (ਰੋਕਥਾਮ, ਦੇਖਭਾਲ ਅਤੇ ਮੁੜ ਵਸੇਬਾ) ਬਿੱਲ 2021 ਦਾ ਮਤਾ ਪੇਸ਼ ਕੀਤਾ ਹੈ, ਜਿਸਦਾ ਉਦੇਸ਼ ਤਸਕਰੀ ਦੇ ਸਾਰੇ ਪਹਿਲੂਆਂ ਨਾਲ ਨਜਿੱਠਣਾ ਹੈ, ਜਿਸ ਵਿੱਚ ਅਪਰਾਧ ਦੇ ਸਮਾਜਿਕ ਅਤੇ ਆਰਥਿਕ ਕਾਰਨਾਂ, ਤਸਕਰਾਂ ਨੂੰ ਸਜ਼ਾ, ਅਤੇ ਬਚੇ ਲੋਕਾਂ ਦੀ ਸੁਰੱਖਿਆ ਅਤੇ ਮੁੜ ਵਸੇਬਾ ਸ਼ਾਮਲ ਹੈ। ਇਹ ਸ਼ਲਾਘਾਯੋਗ ਪ੍ਰਾਪਤੀ ਹੋਵੇਗੀ, ਜੇ ਏਜੰਸੀਆਂ ਦੁਆਰਾ ਸ਼ਕਤੀ ਦੇ ਸੰਭਾਵੀ ਦੁਰਵਰਤੋਂ ਦੇ ਵਿਰੁੱਧ ਬਿੱਲ ਵਿਚ ਲੋੜੀਂਦੀਆਂ ਜਾਂਚਾਂ ਦਾ ਪ੍ਰਬੰਧ ਅਤੇ ਤਵਾਜਨ ਹੋਵੇ। ਕਾਨੂੰਨ ਦੀ ਖੁਦ ਸਮੇਂ-ਸਮੇਂ ’ਤੇ ਸਮੀਖਿਆ ਕੀਤੇ ਜਾਣ ਦਾ ਪ੍ਰਬੰਧ ਹੋਵੇ ਤਾਂ ਕਿ ਇਸ ਦੀ ਵਰਤੋਂ ਦੀ ਵਿਸਥਾਰਤ ਸਮਝ, ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਰੋਤਾਂ ਦੀ ਢੁਕਵੀਂ ਵੰਡ ਕੀਤੀ ਜਾ ਸਕੇ। ਭਾਰਤ ਸਰਕਾਰ ਨੂੰ ਲਾਜ਼ਮੀ ਤੌਰ ‘ਤੇ ਬਿੱਲ ਵਿੱਚ ਇਨ੍ਹਾਂ ਮਹੱਤਵਪੂਰਨ ਪ੍ਰਬੰਧਾਂ ਅਤੇ ਮੱਦਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਸੰਸਦ ਦੇ ਆਗਾਮੀ ਸੈਸ਼ਨ ਵਿਚ ਇਸ ਨੂੰ ਸੁਚਾਰੂ ਢੰਗ ਨਾਲ ਪਾਸ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ।

Human trafficking is the propeller of several other crimes-ਕਈ ਹੋਰ ਅਪਰਾਧਾਂ ਨੂੰ ਜਨਮ ਤੇ ਸ਼ਕਤੀ ਦਿੰਦੀ ਹੈ ਮਨੁੱਖੀ ਤਸਕਰੀ:

ਮਨੁੱਖੀ ਤਸਕਰੀ ਨਾ ਸਿਰਫ਼ ਆਪਣੇ ਆਪ ਵਿੱਚ ਇੱਕ ਅਪਰਾਧ ਹੈ, ਪਰ ਨਾਲ਼ ਹੀ ਇਹ ਕਈ ਹੋਰ ਅਪਰਾਧਾਂ ਨੂੰ ਵੀ ਵਧਾਉਣ ਵਾਲਾ ਹੈ। ਇਹ ਇਕ ਸਮਾਨਾਂਤਰ ਕਾਲੇ ਧਨ ਵਾਲ਼ੀ ਆਰਥਿਕਤਾ ਪੈਦਾ ਕਰਦੀ ਹੈ, ਜੋ ਅੱਗੇ ਬਾਲ ਮਜ਼ਦੂਰੀ, ਬਾਲ ਵਿਆਹ, ਵੇਸਵਾਪੁਣੇ, ਬੰਧੂਆ ਮਜ਼ਦੂਰੀ, ਮਜਬੂਰ ਭਿਖਾਰੀ, ਨਸ਼ਾ-ਸੰਬੰਧੀ ਅਪਰਾਧ, ਭ੍ਰਿਸ਼ਟਾਚਾਰ, ਅੱਤਵਾਦ ਅਤੇ ਕਈ ਹੋਰ ਅਜਿਹੇ ਨਾਜਾਇਜ਼ ਤੇ ਗੈਰ ਕਾਨੂੰਨੀ ਧੰਦਿਆਂ ਨੂੰ ਬਾਲਣ ਦੇ ਰੂਪ ਵਿਚ ਸ਼ਕਤੀ ਦਿੰਦੀ ਹੈ। ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਮਨੁੱਖੀ ਤਸਕਰੀ ਦੇ ਇਸ ਅਪਰਾਧ ਦੀ ਗੰਭੀਰਤਾ ਨੂੰ ਵੇਖਦਿਆਂ ਹੀ ਇਸ ਨੂੰ ਛੂਤ -ਛਾਤ ਵਾਂਗ ਹੀ, ਭਾਰਤ ਦੇ ਸੰਵਿਧਾਨ ਦੇ ਅਧੀਨ ਸਜ਼ਾਯੋਗ ਅਪਰਾਧ ਬਣਾ ਦਿੱਤਾ ਸੀ।

This Independence Day let us honour our children- ਆਓ ਆਜ਼ਾਦੀ ਦਿਹਾੜੇ ‘ਤੇ ਆਪਣੇ ਮਾਸੂਮ ਬੱਚਿਆਂ ਦਾ ਮਾਣ ਸਤਿਕਾਰ ਕਰੀਏ:

ਇੱਕ ਮਜ਼ਬੂਤ ​​ਤਸਕਰੀ ਵਿਰੋਧੀ ਕਾਨੂੰਨ ਸਾਡੇ ਚੁਣੇ ਹੋਏ ਨੇਤਾਵਾਂ ਦੀ ਨੈਤਿਕ ਅਤੇ ਸੰਵਿਧਾਨਕ ਜ਼ਿੰਮੇਵਾਰੀ ਹੈ, ਅਤੇ ਰਾਸ਼ਟਰ ਨਿਰਮਾਣ ਅਤੇ ਆਰਥਿਕ ਤਰੱਕੀ ਵੱਲ ਇੱਕ ਜ਼ਰੂਰੀ ਕਦਮ ਹੈ। ਇਹ ਭਾਰਤ ਦੀ ਇੱਜਤ ਤੇ ਮਰਿਯਾਦਾ ਲਈ ਬੇਹੱਦ ਜਰੂਰੀ ਹੈ ਕਿ ਸਾਡੇ ਸੰਵਿਧਾਨ-ਨਿਰਮਾਤਾਵਾਂ ਨੇ ਜਿਸ ਸਮਾਜ ਦੀ ਕਲਪਨਾ ਕੀਤੀ ਸੀ, ਸਾਡੇ ਆਜਾਦੀ ਘੁਲਾਈਆਂ ਨੇ ਜਿਸ ਲਈ ਕੁਰਬਾਨੀਆਂ ਕੀਤੀਆਂ ਸੀ, ਅਤੇ ਸਾਡੇ ਸੈਨਿਕ ਜਿਸ ਲਈ ਜਾਨਾਂ ਵਾਰਦੇ ਹਨ ਅਤੇ ਸਾਡੇ ਬੱਚੇ ਉਸ ਦੇ ਪੂਰੇ ਹੱਕਦਾਰ ਹਨ।

ਆਉਣ ਵਾਲ਼ਾ ਆਜ਼ਾਦੀ ਦਿਹਾੜਾ ਸਾਨੂੰ ਉਨ੍ਹਾਂ ਬੱਚਿਆਂ ਦਾ ਸਨਮਾਨ ਕਰਨ ਲਈ ਪ੍ਰੇਰਨਾ ਦੇਵੇਗਾ, ਜਿਨ੍ਹਾਂ ਨੇ ਕਦੇ ਆਜ਼ਾਦੀ ਨਹੀਂ ਮਾਣੀ। ਆਓ ਅਸੀਂ ਭਾਰਤ ਮਾਤਾ ਨੂੰ ਉਸਦੇ ਸਭ ਤੋਂ ਵੱਧ ਦੱਬੇ -ਕੁਚਲੇ ਬੱਚਿਆਂ ਦੁਆਰਾ ਸਨਮਾਨਿਤ ਕਰੀਏ. ਜਦੋਂ ਤੱਕ ਭਾਰਤ ਦਾ ਹਰ ਬੱਚਾ ਆਜ਼ਾਦ ਨਹੀਂ ਹੁੰਦਾ, ਮੈਂ ਆਜ਼ਾਦ ਨਹੀਂ ਹੁੰਦਾ. ਤੁਸੀਂ ਆਜ਼ਾਦ ਨਹੀਂ ਹੋ. ਸਾਡੇ ਵਿੱਚੋਂ ਕੋਈ ਵੀ ਅਜ਼ਾਦ ਨਹੀਂ ਹੈ।

ਕੈਲਾਸ਼ ਸਤਿਆਰਥੀ (ਨੋਬਲ ਐਵਾਰਡੀ)

Be the first to comment

Leave a Reply

Your email address will not be published.


*