Olympian in politics and became a Minister? ਉਲੰਪੀਅਨ ਤੋਂ ਰਾਜਨੇਤਾ

ਰਾਜਨੀਤੀ ’ਚ ਵੀ ਸਰਗਰਮ ਰਹੇ ਓਲੰਪੀਅਨ, ਦੋ ਕੇਂਦਰੀ ਮੰਤਰੀ ਬਣੇ, ਕੁੱਝ ਹੋਰ ਵਿਧਾਇਕ

ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 6 ਜੁਲਾਈ 2021: ਖੇਡਾਂ ਵਿਚ ਮੱਲਾਂ ਮਾਰਨ ਵਾਲ਼ੇ ਚੋਟੀ ਦੇ ਉਲੰਪੀਅਨਾਂ ਵਿਚੋਂ ਕੁੱਝ ਖਿਡਾਰੀ ਬਾਅਦ ਵਿਚ ਰਾਜਨੀਤੀ ’ਚ ਵੀ ਸਰਗਰਮ ਰਹੇ ਹਨ। ਅਜਿਹੇ ਭਾਰਤੀ ਉਲੰਪੀਅਨਾਂ ਵਿਚੋਂ ਦੋ ਕੇਂਦਰੀ ਮੰਤਰੀ ਵੀ ਬਣੇ। ਰਾਜਨੀਤੀ ਵਿਚ ਆਏ ਉਲੰਪੀਅਨਾਂ ਵਿਚੋਂ ਵਿਸ਼ਵ ਹਾਕੀ ਕੱਪ ਜੇਤੂ ਭਾਰਤੀ ਟੀਮ ਦੇ ਮੈਂਬਰ ਰਹੇ ਅਸਲਮ ਸ਼ੇਰ ਖਾਨ ਅਤੇ ਤੀਰ ਅੰਦਾਜ਼ ਕਰਨਲ ਰਾਜਵਰਧਨ ਸਿੰਘ ਰਾਠੌਰ ਦਾ ਨਾਂਅ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ। ਕੁੱਝ ਹੋਰ ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਧਾਇਕ ਬਣੇ।
Some of the top Olympians who have excelled in sports have since been active in politics. Among such Indian Olympians, two also became Union Ministers. Among the Olympians in politics, Aslam Sher Khan, a member of the Indian team that won the World Hockey Cup and archer Colonel Rajvardhan Singh Rathore are particularly noteworthy.While some others became MLAs by winning Assembly elections in different states

ਉਲੰਪੀਅਨ ਹਾਕੀ ਖਿਡਾਰੀ ਅਸਲਮ ਸ਼ੇਰ ਖਾਨ :

ਅਸਲਮ ਸ਼ੇਰ ਖਾਨ ਕਾਂਗਰਸ ਪਾਰਟੀ ਦੀ ਟਿਕਟ ’ਤੇ ਮੱਧ ਪ੍ਰਦੇਸ਼ ਦੇ ਬੈਤੂਲ ਲੋਕ ਸਭਾ ਹਲਕੇ ਤੋਂ 8ਵੀਂ ਲੋਕ ਸਭਾ ਲਈ ਚੁਣੇ ਗਏ ਸਨ। ਇਹ ਉਹ ਚੋਣ ਸੀ ਜਦੋਂ ਕਾਂਗਰਸ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜੀਵ ਗਾਂਧੀ ਦੀ ਅਗਵਾਈ ਹੇਠ ਪੂਰੇ ਭਾਰਤ ਵਿਚ ‘ਸਿੱਖ ਅੱਤਵਾਦ’ ਦਾ ਹਊਆ ਵਿਖਾ ਕੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ। ਰਾਜੀਵ ਗਾਂਧੀ ਨੇ ਅਸਲਮ ਨੂੰ ਆਪਣੇ ਮੰਤਰੀ ਮੰਡਲ ਵਿਚ ਮੰਤਰੀ ਵੀ ਬਣਾਇਆ ਸੀ। ਪਰ 1989 ਵਿਚ ਰਾਜੀਵ ਗਾਂਧੀ ਦੇ ਖਿਲਾਫ਼ ਵੀ ਪੀ ਸਿੰਘ ਦੀ ਬਗ਼ਾਵਤ ਦੌਰਾਨ ਅਸਲਮ ਚੋਣ ਹਾਰ ਗਿਆ। 1991 ਵਿਚ ਉਹ ਮੁੜ ਇਸੇ ਹਲਕੇ ਤੋਂ ਚੋਣ ਜਿੱਤਣ ਵਿਚ ਸਫ਼ਲ ਰਿਹਾ। ਪਰ 1996 ਦੀ ਚੋਣ ਮੁੜ ਹਾਰ ਗਿਆ। ਇਸ ਤੋਂ ਇਕ ਸਾਲ ਬਾਅਦ ਹੀ ਉਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਿਆ ਪਰ ਭਾਜਪਾ ਆਗੂਆਂ ਨਾਲ਼ ਉਸ ਦੀ ਬਹੁਤੀ ਦੇਰ ਨਾ ਬਣੀ ਤੇ ਦੋ ਸਾਲ ਬਾਅਦ ਹੀ ਭਾਜਪਾ ਨਾਲ਼ੋਂ ਨਾਤਾ ਤੋੜ ਕੇ ਉਹ ਸਾਬਕਾ ਸਭਾ ਸਪੀਕਰ ਪੀ ਏ ਸੰਗਮਾਂ ਵੱਲੋਂ ਬਣਾਈ ਨੈਸ਼ਨਲਿਸਟ ਕਾਂਗਰਸ ਵਿਚ ਸ਼ਾਮਿਲ ਹੋ ਗਿਆ ਤੇ 1999 ਦੀ ਲੋਕ ਸਭਾ ਚੋਣ ਐਨ ਸੀ ਪੀ ਉਮੀਦਵਾਰ ਵਜੋਂ ਭੋਪਾਲ ਹਲਕੇ ਤੋਂ ਲੜੀ ਪਰ ਮੁੜ ਹਾਰ ਗਿਆ। ਤੀਜੀ ਵਾਰ ਮੁੜ ਉਸ ਨੇ ਪਾਰਟੀ ਬਦਲੀ ਤੇ ਘਰ ਵਾਪਸੀ ਕਰਦਿਆਂ ਕਾਂਗਰਸ ਵਿਚ ਸ਼ਾਮਿਲ ਹੋ ਕੇ 2009 ਵਿਚ ਸਾਗਰ ਲੋਕ ਸਭਾ ਹਲਕੇ ਤੋਂ ਚੋਣ ਲੜੀ ਪਰ ਇਸ ਵਾਰ ਵੀ ਜਿੱਤ ਨਾ ਸਕਿਆ।

Olympian Aslam Sher Khan was active in politics and became a Minister

Aslam Sher Khan was elected to the 8th Lok Sabha from Betul Lok Sabha constituency in Madhya Pradesh on a Congress party ticket. This was the election when the Congress, after the assassination of Indira Gandhi, won again under the leadership of Rajiv Gandhi by showing the rise of ‘Sikh terrorism’ all over India. Rajiv Gandhi had also made Aslam a minister in his cabinet. But Aslam lost the election in 1989 during VP Singh’s revolt against Rajiv Gandhi. In 1991, he again won the constituency. But the 1996 election was lost again. He left the Congress a year later and joined the BJP, but it was not long before he parted ways with the BJP leaders. Two years later, he severed ties with the BJP and joined the Nationalist Congress formed by former Assembly Speaker PA Sangam. He contested the 1999 Lok Sabha elections from Bhopal constituency as an NCP candidate but lost again. He changed his party for the third time and returned home to join the Congress and contested from Sagar Lok Sabha constituency in 2009 but could not win this time either.

ਕਰਨਲ ਰਾਜਵਰਧਨ ਸਿੰਘ ਰਾਠੌਰ Colonel Rajwardhan Rathaur-Miniser of State for sports:

ਉਲੰਪੀਅਨ ਤੋਂ ਰਾਜਨੇਤਾ ਬਣੇ ਏ ਵੀ ਐਸ ਐਮ ਐਵਾਰਡ ਜੇਤੂ ਕਰਨਲ ਰਾਠੌਰ ਦਾ ਜਨਮ 29 ਜਨਵਰੀ 1970 ਨੂੰ ਹੋਇਆ। ਰਾਠੌਰ ਜੈਪੁਰ ਦਿਹਾਤੀ ਸੀਟ ਤੋਂ 17ਵੀਂ ਲੋਕ ਸਭਾ ਵਿੱਚ ਸੰਸਦ ਮੈਂਬਰ ਚੁਣਿਆ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਪਹਿਲੀ ਭਾਜਪਾ ਸਰਕਾਰ ਵਿਚ ਉਸਨੂੰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਲਈ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਜਿੰਮੇਵਾਰੀ ਸੌਂਪੀ ਗਈ।
ਉਸਨੇ ਡਬਲ ਟ੍ਰੈਪ ਸ਼ੂਟਿੰਗ ਲਈ ਵੱਖ-ਵੱਖ ਚੈਂਪੀਅਨਸ਼ਿਪਾਂ ਵਿਚ 25 ਅੰਤਰਰਾਸ਼ਟਰੀ ਤਮਗੇ ਜਿੱਤੇ ਜਿਨ੍ਹਾਂ ਵਿਚ ਪੁਰਸ਼ਾਂ ਦੇ ਡਬਲ ਟਰੈਪ ਈਵੈਂਟ ਵਿਚ 2004 ਦੇ ਸਮਰ ਓਲੰਪਿਕ ਵਿਚ ਚਾਂਦੀ ਦਾ ਤਗਮਾ ਸ਼ਾਮਲ ਸੀ। 2013 ਵਿੱਚ ਇੱਕ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਰਾਠੌਰ ਭਾਰਤੀ ਫੌਜ ਦੀ ਗ੍ਰੇਨੇਡਿਅਰਜ਼ ਰੈਜੀਮੈਂਟ ਵਿੱਚ ਕਮਿਸ਼ਨਡ ਅਧਿਕਾਰੀ ਸੀ।

Olympian Rajwadhan Rathore is now also active in politics and became Union Minister in India:

Colonel Rajwadhan Rathore, an AVSM Award winner from Olympian to politician, was born on January 29, 1970. Rathore was elected a Member of Parliament from the Jaipur rural seat in the 17th Lok Sabha and was appointed Minister of State (Independent Charge) for the Ministry of Youth Affairs and Sports in the BJP government led by Prime Minister Narendra Modi during 2014-2019.
He won 25 international medals at various championships in double trap shooting, including a silver medal in the men’s double trap event at the 2004 Summer Olympics. Before retiring as a colonel in 2013, Rathore was a commissioned officer in the Indian Army’s Grenadiers Regiment.
Some more Olypians ਉਲੰਪੀਅਨ ਤੋਂ ਰਾਜਸੀ ਆਗੂ
ਕੁੱਝ ਹੋਰ ਉਲੰਪੀਅਨਾਂ ਵਿਚੋਂ ਪੰਜਾਬ ਵਿਚ ਪ੍ਰਗਟ ਸਿੰਘ ਪਹਿਲਾਂ ਸ਼੍ਰੋਮਣੀ ਅਕਾਲੀ ਅਤੇ ਹੁਣ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਹੈ। ਇਸੇ ਤਰਾਂ ਹਰਿਆਣਾ ਵਿਚ ਬਬੀਤਾ ਫੋਗਾਟ ਨੇ ਭਾਜਪਾ ਵੱਲੋਂ ਵਿਧਾਨ ਸਭਾ ਅਤੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਾਂਗਰਸ ਵੱਲੋਂ ਲੋਕ ਸਭਾ ਦੀ ਚੋਣ ਲੜੀ ਸੀ। ਇਸ ਤੋਂ ਇਲਾਵਾ ਕੁੱਝ ਹੋਰ ਉਲੰਪੀਅਨ ਵੀ ਵੱਖ ਵੱਖ ਸੂਬਿਆਂ ਵਿਚ ਵਿਧਾਇਕ ਬਣ ਚੁੱਕੇ ਹਨ ਜਾਂ ਵੱਖ-ਵੱਖ ਪਾਰਟੀਆਂ ਵੱਲੋਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿਚ ਕਿਸਮਤ ਅਜਮਾ ਚੁੱਕੇ ਹਨ। ਉਲੰਪੀਅਨਾਂ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਕਈ ਚਰਚਿਤ ਖਿਡਾਰੀ ਵੀ ਰਾਜਨੀਤੀ ਵਿਚ ਸਰਗਰਮ ਰਹੇ ਹਨ। ਇਨ੍ਹਾਂ ਵਿਚੋਂ ਚੇਤਨ ਚੌਹਾਨ ਲੋਕ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਕੀਰਤੀ ਆਜ਼ਾਦ ਅਤੇ ਪੰਜਾਬ ਦੇ ਚਰਚਿਤ ਆਗੂ ਨਵਜੋਤ ਸਿੰਘ ਸਿੱਧੂ ਵੀ ਕ੍ਰਿਕਟ ਤੋਂ ਰਾਜਨੀਤੀ ਵਿਚ ਆਏ।

Among other Olympians in Punjab, Pargat Singh is a former Shiromani Akali and now a Congress MLA. Similarly, in Haryana, Babita Fogat had contested the Assembly elections from the BJP and boxer Vijender Singh had contested the Lok Sabha elections from the Congress. Apart from this, some other Olympians have also become MLAs in different states or have tried their luck in Assembly and Lok Sabha elections from different parties. Apart from the Olympians, many famous players of the Indian cricket team have also been active in politics. Among them, Chetan Chauhan has been a Member of the Lok Sabha and a Union Minister. Kirti Azad and famous Punjab leader Navjot Singh Sidhu also entered politics from cricket.

Be the first to comment

Leave a Reply

Your email address will not be published.


*