ਗੁਰਦੇ ਫੇਲ੍ਹ ਹੋਣ ਵਾਲੇ ਮਰੀਜ਼ ਵੀ ਕੋਰੋਨਾ ਨੂੰ ਹਰਾ ਸਕਦੇ ਹਨ-ਡਾ: ਔਲਖ

ਗੁਰਦੇ ਦੇ ਮਰੀਜ਼ਾਂ ਲਈ ਕੋਰੋਨਾ ਵਾਇਰਸ ਦੁਨੀਆਂ ਦਾ ਅੰਤ ਨਹੀਂ ਹੈ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 18 ਸਤੰਬਰ: ਅੱਕਾਈ ਹਸਪਤਾਲ, ਲੁਧਿਆਣਾ ਦੇ ਮੁੱਖ ਗੁਰਦਾ ਮਾਹਰ ਅਤੇ ਟ੍ਰਾਂਸਪਲਾਂਟ ਸਰਜਨ ਡਾ: ਬਲਦੇਵ ਸਿੰਘ ਔਲਖ ਨੇ ਕਿਹਾ ਕਿ ਗੁਰਦੇ ਬਦਲਣ ਵਾਲ਼ੀ ਟੀਮ ਨੂੰ ਉਸ ਵੇਲ਼ੇ ਵੱਡੀ ਚੁਣੌਤੀ ਖੜ੍ਹੀ ਹੋ ਜਾਂਦੀ ਹੈ ਜਦੋਂ ਗੁਰਦੇ ਫੇਲ੍ਹ ਵਾਲਾ ਮਰੀਜ਼ ਅਚਾਨਕ ਕਰੋਨਾ ਵਾਇਰਸ ਵਰਗੀ ਜਾਨਲੇਵਾ ਆਲਮੀ ਮਹਾਂਮਾਰੀ ਤੋਂ ਪੀੜਤ ਹੋ ਜਾਵੇ। ਹਾਲਾਂਕਿ ਗੁਰਦੇ ਦੇ ਮਰੀਜ਼ਾਂ ਲਈ ਕੋਰੋਨਾ ਵਾਇਰਸ ਦੁਨੀਆਂ ਦਾ ਅੰਤ ਨਹੀਂ ਹੈ ਅਤੇ ਗੁਰਦੇ ਫੇਲ੍ਹ ਹੋਣ ਵਾਲੇ ਮਰੀਜ਼ ਵੀ ਕੋਰੋਨਾ ਵਾਇਰਸ ਨੂੰ ਹਰਾ ਸਕਦੇ ਹਨ।

ਡਾ: ਔਲਖ ਨੇ ਅੱਕਾਈ ਹਸਪਤਾਲ ਵਿਖੇ ਸਫ਼ਲਤਾ ਪੂਰਬਕ ਕਰੋਨਾ ਵਾਇਰਸ ਪੀੜਤ ਦਾ ਗੁਰਦਾ ਬਦਲਣ ਬਾਰੇ ਕੀਤੇ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥੋੜ੍ਹੀ ਵੱਧ ਸਾਵਧਾਨੀ ਅਤੇ ਪੀੜਤ ਦੀ ਹੌਸਲਾ ਅਫਜਾਈ ਤੋਂ ਇਲਾਵਾ ਢੁਕਵੀਂ ਦੇਖਭਾਲ਼ ਨਾਲ਼ ਅਸੀਂ ਇਸ ਔਖੇ ਆਪ੍ਰੇਸ਼ਨ ਨੂੰ ਸਫ਼ਲ ਕਰਨ ਅਤੇ ਪੀੜਤ ਨੂੰ ਤੰਦਰੁਸਤ ਰੱਖਣ ਵਿਚ ਸਫ਼ਲ ਰਹੇ। ਡਾ: ਔਲਖ ਨੇ ਕਿਹਾ ਕਿ ਬਿਨਾਂ ਕਿਸੇ ਡਰ ਦੇ, ਸਾਨੂੰ ਗੁਰਦਾ ਫੇਲ੍ਹ ਹੋਣ ਵਾਲ਼ੇ ਅਤੇ ਦਿਲ ਦੀਆਂ ਬਿਮਾਰੀਆਂ ਸਮੇਤ ਦੂਜੀਆਂ ਬਿਮਾਰੀਆਂ ਦੇ ਪੀੜਤਾਂ ਦਾ ਇਲਾਜ ਕਰਨਾ ਚਾਹੀਦਾ ਹੈ,ਹਾਲਾਂਕਿ ਇਹ ਹਸਪਤਾਲਾਂ ਲਈ ਵੱਡੀ ਚੁਣੌਤੀ ਹੈ।

ਡਾ: ਔਲਖ ਨੇ ਕਿਹਾ ਕਿ ਕਮਿੱਕਰ ਸਿੰਘ ਵਰਗੇ ਬਹਾਦਰ ਮਰੀਜ਼ਾਂ ਦੁਆਰਾ ਡਾਕਟਰਾਂ ਅਤੇ ਸਿਹਤ ਕਾਮਿਆਂ ਨੂੰ ਵੀ ਦਿਲਚਸਪ ਸਬਕ ਸਿਖਾਇਆ ਜਾਂਦਾ ਹੈ। ਗੁਰਦੇ ਦੀ ਅਸਫਲਤਾ ਤੋਂ ਪੀੜਤ ਅਤੇ ਡਾਇਲਸਿਸ ਦੀ ਸਹਾਇਤਾ ਨਾਲ ਦਿਨ ਲੰਘਾ ਰਹੇ ਕਮਿੱਕਰ ਸਿੰਘ ਨੂੰ ਅਗਸਤ ਵਿੱਚ ਗੁਰਦਾ ਬਦਲਣ ਲਈ ਅੱਕਾਈ ਸੁਪਰ ਸਪੈਸ਼ਲਿਟੀ ਹਸਪਤਾਲ, ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਪਰ ਆਪ੍ਰੇਸ਼ਨ ਤੋਂ ਸਿਰਫ਼ ਇਕ ਦਿਨ ਪਹਿਲਾਂ ਕੀਤੇ ਟੈਸਟ ਵਿਚ ਉਹ ਕਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਪਾਇਆ ਗਿਆ। ਇਸ ਕਾਰਨ ਵਧਣ ਵਾਲ਼ੀਆਂ ਪੇਚੀਦਗੀਆਂ ਅਤੇ ਜ਼ੋਖਮ ਨੂੰ ਧਿਆਨ ਵਿਚ ਰਖਦੇ ਹੋਏ ਉਸਦਾ ਆਪ੍ਰੇਸ਼ਨ ਮੁਲਤਵੀ ਕਰ ਦਿੱਤਾ ਗਿਆ। ਭਾਵੇਂ ਇਹ ਪਹਿਲਾਂ ਹੀ ਔਖੇ ਹਾਲਾਤ ਵਿਚੋਂ ਲੰਘ ਰਹੇ ਮਰੀਜ਼ ਲਈ ਅਚਾਨਕ ਬੰਬ ਫਟਣ ਵਰਗਾ ਸੀ ਪਰ ਕਮਿੱਕਰ ਸਿੰਘ ਨੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ਼ ਕੋਰੋਨਾ ਨੂੰ ਹਰਾ ਦਿੱਤਾ ਜਿਸ ਤੋਂ ਬਾਅਦ, ਉਸਦਾ ਨਕਾਰਾਤਮਿਕ ਟੈਸਟ ਕੀਤਾ ਗਿਆ ਅਤੇ ਇੱਕ ਮਹੀਨੇ ਵਿੱਚ ਪੂਰੀ ਰਿਕਵਰੀ ਹੋ ਗਈ।

ਸਾਡਾ ਫੇਸਬੁੱਕ ਪੰਨਾ ਖੋਲ੍ਹਣ ਲਈ ਕਲਿਕ ਕਰੋ

ਡਾ: ਔਲਖ ਨੇ ਦੱਸਿਆ ਕਿ ਚੁਣੌਤੀ ਅਜੇ ਵੀ ਖਤਮ ਨਹੀਂ ਹੋਈ ਸੀ ਕਿਉਂਕਿ ਗੁਰਦੇ ਦੇ ਆਪ੍ਰੇਸ਼ਨ ਤੋਂ ਬਾਅਦ ਦਿੱਤੀਆਂ ਜਾਂਦੀਆਂ ਤੇਜ ਅਸਰ ਦਵਾਈਆਂ ਸਾਡੇ ਸਰੀਰ ਦੀ ਰੋਗਾਂ ਨਾਲ਼ ਲੜਨ ਵਾਲ਼ੀ ਕੁਦਰਤੀ ਪ੍ਰਣਾਲੀ ਨੂੰ ਦਬਾਉਂਦੀਆਂ ਹਨ, ਜਿਸ ਕਾਰਨ ਅਕਸਰ ਮਰੀਜ ਨੂੰ ਕੋਈ ਹੋਰ ਗੰਭੀਰ ਲਾਗ ਦੇ ਜੋਖਮ ਵਧ ਜਾਂਦੇ ਹਨ। ਮਾਹਰਾਂ ਦੀ ਰਾਏ ਅਨੁਸਾਰ ਇਕ ਮਹੀਨੇ ਦਾ ਇੰਤਜ਼ਾਰ ਕਰਨ ਦਾ ਫੈਸਲਾ ਲਿਆ ਗਿਆ ਅਖੀਰ 4 ਸਤੰਬਰ ਨੂੰ ਆਪ੍ਰੇਸ਼ਨ ਸਫ਼ਲਤਾ ਪੂਰਬਕ ਹੋ ਗਿਆ।

Be the first to comment

Leave a Reply

Your email address will not be published.


*