ਕੋਲੋਰਾਡੋ ਸੂਬੇ ‘ਚ ਬਘਿਆੜਾਂ ਦਾ ਭਵਿੱਖ ਤੈਅ ਕਰਨ ਖਾਤਰ ਵਿਲੱਖਣ ਰਾਏਸ਼ੁਮਾਰੀ ਲਈ ਮਨੁੱਖਾਂ ਵੱਲੋਂ ਵੋਟਾਂ

reintroduce of grey wolves in Colorado will decide by votes of state’s people 

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 26 ਅਕਤੂਬਰ: ਕੋਲੋਰਾਡੋ (Colorado) ਅਮਰੀਕਾ ਦਾ ਕੇਂਦਰੀ ਸੂਬਾ ਹੈ ਜਿਸ ਦੀ ਕੁੱਲ ਆਬਾਦੀ 58 ਲੱਖ ਦੇ ਕਰੀਬ ਹੈ ਅਤੇ ਇਸ ਸੂਬੇ ਦੇ ਨਿਵਾਸੀ ਇਸ ਹਫ਼ਤੇ ਬਹੁਤ ਹੀ ਵਿਲੱਖਣ ਮੁੱਦੇ ‘ਤੇ ਰਾਏਸ਼ੁਮਾਰੀ ਲਈ ਵੋਟਿੰਗ ਕਰਨਗੇ। ਇਹ ਮੁੱਦਾ ਹੈ ‘ਸਲੇਟੀ ਬਘਿਆੜਾਂ ਨੂੰ ਰਾਜ ਵਿਚ ਦੁਬਾਰਾ ਲਿਆਉਣਾ ਹੈ ਜਾਂ ਨਹੀਂ’ ? ਆਮ ਤੌਰ ’ਤੇ ਅਜਿਹੇ ਫੈਸਲੇ ਫੈਡਰਲ/ਸੰਘੀ (Federal) ਜਾਂ ਰਾਜ ਦੀਆਂ ਜੰਗਲੀ ਜੀਵ ਏਜੰਸੀਆਂ (wild life protection agency) ਦੁਆਰਾ ਕੀਤੇ ਜਾਂਦੇ ਹਨ। ਪਰ ਇਹ ਇਕ ਦੁਰਲੱਭ ਮੌਕਾ ਹੈ ਜਦੋਂ ਰਾਜ ਅਤੇ ਸੰਘੀ ਸੂਚੀਆਂ ਮੁਤਾਬਕ ਇਕ ਹੋਂਦ ਖਤਮ ਹੋਣ ਦੇ ਖ਼ਤਰੇ ਤੱਕ ਪਹੁੰਚ ਚੁੱਕੇ ਜੀਵ ਲਈ ਮੁੜ ਵਸੇਬੇ ਵਰਗਾ ਅਹਿਮ ਫ਼ੈਸਲਾ ਕਰਨ ਦਾ ਹੱਕ ਸਿੱਧੇ ਤੌਰ ‘ਤੇ ਵੋਟਰਾਂ ਨੂੰ ਦਿੱਤਾ ਗਿਆ ਹੈ। 
ਮੰਨਿਆ ਜਾਂਦਾ ਹੈ ਕਿ ਕੋਲੋਰਾਡੋ ਵਿਚ ਆਖਰੀ ਸਲੇਟੀ ਬਘਿਆੜ (Grey Wolf) 1945 ਵਿਚ ਮਾਰਿਆ ਗਿਆ ਸੀ। ਉਸ ਸਮੇਂ ਤੋਂ, ਕਿਸਾਨ ਅਤੇ ਹੋਰ ਲੋਕ ਇਨ੍ਹਾਂ ਬਘਿਆੜਾਂ ਦੇ ਮੁੜ ਵਸੇਬੇ ਦੇ ਵਿਰੁੱਧ ਦਲੀਲਾਂ ਦਿੰਦੇ ਰਹੇ ਹਨ ਕਿਉਂਕਿ ਬਘਿਆੜ ਕਿਸਾਨਾਂ ਦੇ ਪਾਲਤੂ ਪਸ਼ੂਆਂ ਦਾ ਸ਼ਿਕਾਰ ਕਰਦੇ ਰਹੇ ਹਨ। ਦੂਜੇ ਪਾਸੇ ਹਜ਼ਾਰਾਂ ਕੋਲੋਰਾਡੀਅਨ ਲੋਕ ਆਮ ਤੌਰ ‘ਤੇ ਇਸ ਪਤਲੇ, ਕ੍ਰਿਸ਼ਮਈ ਸ਼ਿਕਾਰੀ ਜਾਨਵਰ ਦੀ ਵਾਪਸੀ ਦੀ ਲਗਾਤਾਰ ਹਿਮਾਇਤ ਕਰਦੇ ਰਹੇ ਹਨ।

ਅਸੀਂ ਜੰਗਲੀ ਜੀਵਨ ਨੂੰ ਕਿਵੇਂ ਪ੍ਰਬੰਧਿਤ ਕਰਦੇ ਹਾਂ

ਇਸ ਮੁੱਦੇ ਨੂੰ ਵੋਟ ਪਾ ਕੇ ਹੱਲ ਕਰਾਉਣ ਲਈ ਮੁਹਿੰਮ ਦੀ ਅਗਵਾਈ ਕਰਨ ਵਾਲ਼ੇ ਰੌਕੀ ਮਾਊਂਟੇਨ ਵੌਲਫ ਐਕਸ਼ਨ ਪ੍ਰੋਜੈਕਟ (Rocky Mountain Wolf Project) ਦੇ ਪ੍ਰਧਾਨ ਰੌਬ ਐਡਵਰਡ ਨੇ ਕਿਹਾ ਕਿ ਜੇ ਉਹ ਸਫਲ ਹੋ ਜਾਂਦੇ ਹਨ ਤਾਂ ਇਹ ਇਸ ਬਾਰੇ ਲੋਕ ਭਾਵਨਾਵਾਂ ਦੀ ਇਤਿਹਾਸਕ ਆਵਾਜ਼ ਹੋਵੇਗੀ ਕਿ ਅਸੀਂ ਜੰਗਲੀ ਜੀਵਨ ਨੂੰ ਕਿਵੇਂ ਪ੍ਰਬੰਧਿਤ ਕਰਦੇ ਹਾਂ। ਪਰ ਜੇ ਇਹ ਉਪਰਾਲਾ ਅਸਫਲ ਹੋ ਜਾਂਦਾ ਹੈ ਤਾਂ ਕੋਲੋਰਾਡੋ ਪਾਰਕ ਅਤੇ ਵਾਈਲਡ ਲਾਈਫ ਨੂੰ 2023 ਦੇ ਅੰਤ ਤਕ ਪੱਛਮੀ ਕੋਲੋਰਾਡੋ ਵਿਚ ਸਲੇਟੀ ਬਘਿਆੜਾਂ ਦੇ ਮੁੜ ਵਸੇਬੇ ਦੀ ਯੋਜਨਾ ਬਣਾਉਣ ਅਤੇ ਇਸ ਨੂੰ ਲਾਗੂ ਕਰਨ ਦੀ ਲੋੜ ਪਏਗੀ।

ਐਡਵਰਡ ਦਾ ਕਹਿਣਾ ਹੈ ਕਿ ਪ੍ਰਾਜੈਕਟ ਦਾ ਉਦੇਸ਼ ਸਲੇਟੀ ਬਘਿਆੜਾਂ ਦੇ ਵਰਤਾਓ, ਵਾਤਾਵਰਣ ਵਿਗਿਆਨ ਅਤੇ ਕੋਲੋਰਾਡੋ ਵਿੱਚ ਇਸ ਜੀਵ ਨੂੰ ਮੁੜ ਸਥਾਪਤ ਕਰਨ ਦੇ ਬਦਲਾਂ ਬਾਰੇ ਜਨਤਕ ਸਮਝ ਵਿੱਚ ਸੁਧਾਰ ਲਿਆਉਣਾ ਹੈ ਸਾਡੀ ਸਫਲਤਾ ਦਾ ਮਾਪਦੰਡ ਇਹੀ ਹੋਵੇਗਾ ਕਿ ਬਘਿਆੜ ਫਿਰ ਤੋਂ ਬਰਫ ਨਾਲ ਕੀਆਂ ਚੋਟੀਆਂ, ਰਿਮ ਪਹਾੜੀਆਂ ਦੀਆਂ ਡੂੰਘੀਆਂ ਖਾਈਆਂ ਅਤੇ ਪੱਛਮੀ ਕੋਲੋਰਾਡੋ ਦੇ ਪ੍ਰਮੁੱਖ ਜੰਗਲਾਂ ਵਿਚ ਘੁੰਮ ਰਹੇ ਹੋਣ।

ਆਮ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਰਾਏ ਆਪਾ ਵਿਰੋਧੀ

ਕੋਲੋਰਾਡੋ ਸਟੇਟ ਯੂਨੀਵਰਸਿਟੀ (Colorado State University) ਦੇ ਕੁਦਰਤੀ ਸਰੋਤਾਂ ਪ੍ਰਤੀ ਮਨੁੱਖੀ ਦਾਰੋਮਦਾਰ ਦੇ ਸਹਾਇਕ ਪ੍ਰੋਫੈਸਰ ਰੇਬੇਕਾ ਨੀਮੀਕ ਨੇ ਕਿਹਾ, “ਸਾਡੀ ਸਥਿਤੀ ਇਹ ਹੈ ਕਿ ਵੱਡੀ ਗਿਣਤੀ ਆਮ ਲੋਕ ਦੁਬਾਰਾ ਇਨ੍ਹਾਂ ਬਘਿਆੜਾਂ ਨੂੰ ਜੰਗਲਾਂ ਵਿਚ ਘੁੰਮਦੇ ਫਿਰਦੇ ਵੇਖਣਾ ਚਾਹੁੰਦੇ ਹਨ, ਪਰ ਰਾਜਸੀ ਆਗੂ ਤੇ ਅਧਿਕਾਰੀ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਨ। “ਇਸ ਦੇ ਫਲਸਰੂਪ ਹੀ, ਬਘਿਆੜਾਂ ਦੀ ਵਕਾਲਤ ਕਰਨ ਵਾਲ਼ੇ ਕੁਦਰਤ ਪ੍ਰੇਮੀ ਵੋਟਾਂ ਰਾਹੀਂ ਫੈਸਲਾ ਕਰਾਉਣ ਦੀ ਪਹਿਲ ਵੱਲ ਮੁੜੇ ਹਨ।”

ਸਾਡਾ ਫੇਸਬੁੱਕ ਪੰਨਾ ਵੇਖਣ ਲਈ ਕਲਿਕ ਕਰੋ

ਵੋਟ ਪੇਟੀ ਦਾ ਜੀਵ ਵਿਗਿਆਨ

ਕੁਝ ਜੀਵ-ਜੰਤੂ ਪ੍ਰੇਮੀ ਲੋਕ ਦਲੀਲ ਦਿੰਦੇ ਹਨ ਕਿ ਕਿਉਂਕਿ ਲੋਕਾਂ ਨੇ ਹੀ ਬਘਿਆੜਾਂ ਨੂੰ ਖਤਮ ਕਰ ਦਿੱਤਾ ਸੀ ਇਸ ਲਈ ਹੁਣ ਲੋਕਾਂ ਦਾ ਹੀ ਫ਼ਰਜ਼ ਬਣਦਾ ਹੈ ਕਿ ਉਹ ਉਨ੍ਹਾਂ ਨੂੰ ਵਾਪਸ ਲਿਆਉਣ। ਦੂਜੇ ਪਾਸੇ ਇਸ ਮੁਹਿੰਮ ਦੇ ਵਿਰੋਧੀ ਇਸ ਪਹਿਲ ਨੂੰ ‘ਵੋਟ ਪੇਟੀ ਦਾ ਜੀਵ ਵਿਗਿਆਨ’ (ballot box biology) ਕਰਾਰ ਦਿੰਦੇ ਹਨ। ਉਨ੍ਹਾਂ ਦੇ ਇਤਰਾਜ਼ ਇਸ ਸੰਭਾਵਨਾ ‘ਤੇ ਕੇਂਦਰਤ ਹਨ ਕਿ ਸ਼ਹਿਰਾਂ ਵਿਚ ਰਹਿਣ ਵਾਲ਼ੇ ਉਹ ਲੋਕ ਹੀ ਬਘਿਆੜਾਂ ਦੇ ਮੁੜ ਵਸੇਬੇ ਦੀ ਵਕਾਲਤ ਕਰ ਰਹੇ ਹਨ ਜਿਨ੍ਹਾਂ ਦਾ ਕਦੇ ਵੀ ਬਘਿਆੜਾਂ ਨਾਲ਼ ਜੰਗਲ ਵਿਚ ਆਹਮਣਾ ਸਾਹਮਣਾ ਨਹੀਂ ਹੋਇਆ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਸ਼ੂ ਪਾਲਕਾਂ ਨੂੰ ਆਪਣੇ ਪਾਲਤੂ ਪਸ਼ੂ ਇਨ੍ਹਾਂ ਸ਼ਿਕਾਰੀ ਜਾਨਵਰਾਂ ਕਾਰਨ ਗੁਆਉਣੇ ਪੈਂਦੇ ਹਨ ਪਰ ਅਫਸੋਸ ਕਿ ਸ਼ਹਿਰੀ ਲੋਕ ਆਪਣੇ ਮਾਨਸਿਕ ਸ਼ੌਕ ਪੂਰਤੀ ਖਾਤਰ ਹੀ ਵੋਟਾਂ ਪਾ ਕੇ ਕਿਸਾਨਾਂ ਦੇ ਨੁਕਸਾਨ ਦਾ ਮੁੱਢ ਬੰਨ੍ਹ ਦੇਣਗੇ।

ਕਿਸ ਗੱਲ ਉੱਤੇ ਨਿਰਭਰ ਹੈ ਲੋਕਾਂ ਦਾ ਜਵਾਬ  

ਹਾਲਾਂਕਿ ਡਾ. ਨੀਮੀਕ ਨੂੰ ਉਮੀਦ ਹੈ ਕਿ ਰਾਏਸ਼ੁਮਾਰੀ ਦੌਰਾਨ ਲੋਕਾਂ ਦਾ ਜਵਾਬ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਚੀਜ ਦੀ ਜਿਆਦਾ ਪਰਵਾਹ ਕਰਦੇ ਹਨ। ਜੰਗਲੀ ਜੀਵ ਵਿਗਿਆਨ ਦੇ ਪ੍ਰੋਫੈਸਰ ਅਤੇ ਕੋਲੋਰਾਡੋ ਸਟੇਟ ਯੂਨੀਵਰਸਿਟੀ ਵਿਚ ਮਨੁੱਖ-ਮਾਸਾਹਾਰੀ ਜਾਨਵਰ ਸਹਿ-ਮੌਜੂਦਗੀ ਕੇਂਦਰ ਦੇ ਡਾਇਰੈਕਟਰ ਕੇਵਿਨ ਕਰੁੱਕਸ ਨੇ ਕਿਹਾ ਕਿ “ਜੰਗਲੀ ਜੀਵ ਪ੍ਰਬੰਧਨ, ਲੋਕਾਂ ਦੇ ਮੁਕਾਬਲੇ ਜੰਗਲੀ ਜੀਵਨ ਬਾਰੇ ਜਿਆਦਾ ਕੇਂਦ੍ਰਿਤ ਹੁੰਦਾ ਹੈ ਅਤੇ ਇਹ ਬਘਿਆੜਾਂ ਦੇ ਮਾਮਲੇ ਵਿਚ ਵੀ ਏਹੀ ਮੁੱਖ ਮੁੱਦਾ ਹੈ।”

 

 

Be the first to comment

Leave a Reply

Your email address will not be published.


*