Olympic champion shooter fires 4 shots at wife’s boyfriend, but misses all four?

ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਨੇ ਪਤਨੀ ਦੇ ਪ੍ਰੇਮੀ ’ਤੇ ਚਲਾਈਆਂ 4 ਗੋਲ਼ੀਆਂ, ਪਰ ਚਾਰੇ ਨਿਸ਼ਾਨੇ ਖੁੰਝੇ ?
An interesting story of the first Olympian shooting champion American brothers

ਪਹਿਲੇ ਓਲੰਪੀਅਨ ਨਿਸ਼ਾਨੇਬਾਜ਼ ਚੈਂਪੀਅਨ ਅਮਰੀਕੀ ਭਰਾਵਾਂ ਦਾ ਦਿਲਚਸਪ ਕਿੱਸਾ

ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 8 ਜੁਲਾਈ 2021: ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ (Olympic champion shooter) ਸੁਮਨਰ ਨੇ ਆਪਣੀ ਪਤਨੀ ਦੇ ਪ੍ਰੇਮੀ (wife’s boyfriens) ਉਤੇ 4 ਗੋਲ਼ੀਆਂ ਚਲਾਈਆਂ ਸਨ। ਪਰ ਇਤਫਾਕ ਵੇਖੋ ਕਿ ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਦੀਆਂ ਚਲਾਈਆਂ 4 ਗੋਲ਼ੀਆਂ ਵਿਚੋਂ ਇਕ ਵੀ ਉਸ ਬੰਦੇ ਨੂੰ ਨਾ ਲੱਗੀ। ਇਹ ਬੇਹੱਦ ਦਿਲਚਸਪ ਕਿੱਸਾ ਪਹਿਲੀਆਂ ਉਲੰਪਿਕ ਵਿਚ ਹੀ ਦੋ ਸੋਨ ਤਮਗ਼ੇ ਤੇ ਇਕ ਚਾਂਦੀ ਤਮਗ਼ਾ ਜਿੱਤਣ ਵਾਲ਼ੇ ਅਮਰੀਕਾ ਦੇ ਦੋ ਸਕੇ ਭਰਾਵਾਂ ਜੌਹਨ ਪੇਨੇ ਅਤੇ ਸੁਮਨਰ ਪੇਨੇ ਦਾ ਹੈ। ਦੋਵਾਂ ਭਰਾਵਾਂ ਨੇ ਆਪਸੀ ਸਮਝੌਤੇ ਤਹਿਤ ਇਨ੍ਹਾਂ ਉਲੰਪਿਕ ਖੇਡਾਂ ਵਿਚ ਇਕ-ਇਕ ਸੋਨ ਤਮਗ਼ਾ ਜਿੱਤਿਆ ਸੀ।
The story of John Pene and Sumner Pene, two American brothers who won two gold and one silver medal in the first Olympics, is also very interesting. The two brothers had won one gold medal each in the Olympics under a mutual agreement and Sumner later fired four shots at his wife’s boyfriend, but surprisingly, he missed the target four times.
ਸੁਮਨਰ ਪੇਨੇ ਇਕ ਅਜਿਹਾ ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਸੀ ਜਿਸ ਨੇ ਆਪਣੇ ਭਰਾ ਜੌਹਨ ਨਾਲ਼ ਮਿਲ ਕੇ ਏਥਨਜ਼ ਵਿਖੇ ਹੋਈਆਂ 1896 ਦੀਆਂ ਪਹਿਲੀਆਂ ਉਲੰਪਿਕ ਖੇਡਾਂ ਵਿਚ ਹੀ ਦੋ ਸੋਨ ਤਮਗ਼ੇ ਤੇ ਇਕ ਚਾਂਦੀ ਤਮਗ਼ਾ ਜਿੱਤ ਲਿਆ ਸੀ। ਸੁਮਨਰ ਨੇ ਕੋਲੋਰਾਡੋ ਯੂਨੀਵਰਸਿਟੀ ਮੈਡੀਕਲ ਸਕੂਲ ਤੋਂ ਐਲੋਪੈਥੀ ਇਲਾਜ ਪ੍ਰਣਾਲ਼ੀ ਦੀ ਐਮ. ਡੀ. ਡਿਗਰੀ ਹਾਸਲ ਕੀਤੀ ਸੀ, ਪਰ ਉਸ ਨੇ ਕਦੇ ਵੀ ਡਾਕਟਰ ਵਜੋਂ ਪ੍ਰੈਕਟਿਸ ਨਾ ਕੀਤੀ। ਦਰਅਸਲ ਸੁਮਨਰ ਆਪਣੇ ਹਥਿਆਰਾਂ ਦੇ ਸ਼ੌਕ ਕਾਰਨ ਅਮਰੀਕਾ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਮੁੰਦਰ ਪਾਰ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਹਥਿਆਰਾਂ ਦੀ ਮੁਰੰਮਤ ਦਾ ਕੰਮ ਕਰਨ ਲੱਗ ਪਿਆ ਸੀ।
Sumner Payne was an Olympic champion shooter who, along with his brother John, won two gold and one silver medal at the first Olympic Games in Athens in 1896. The story of two American brothers, John Payne and Sumner Payne, is very interesting. Sumner holds an M.A. in Allopathy from the University of Colorado Medical School. D. Degree, but he never practiced medicine. In fact, Sumer’s passion for weapons led him to repair weapons in Paris, the French capital, thousands of miles away from the United States.
ਕੈਨੇਡਾ/ਅਮਰੀਕਾ ਵਿਚ ਆਨਲਾਈਨ ਖਰੀਦਾਰੀ ਲਈ ਕਲਿਕ ਕਰੋ

ਇਕ ਵਾਰ ਸੁਮਨਰ ਨੇ ਮੀਡੀਆ ਨਾਲ਼ ਗੱਲਬਾਤ ਦੌਰਾਨ ਦੱਸਿਆ ਸੀ ਕਿ ਏਥਨਜ਼ ਉਲੰਪਿਕ ਸ਼ੁਰੂ ਹੋਣ ਤੋਂ ਸਿਰਫ਼ ਕੁੱਝ ਦਿਨ ਪਹਿਲਾਂ ਹਾਵਰਡ ਯੂਨੀਵਰਸਿਟੀ ਦਾ ਗ੍ਰੈਜੂਏਟ ਉਸਦਾ ਭਰਾ ਲੈਫਟੀਨੈਂਟ ਜੌਹਨ ਪੇਨੇ ਅਚਾਨਕ ਉਸ ਦੇ ਪੈਰਿਸ ਵਾਲ਼ੇ ਦਫ਼ਤਰ ਪਹੁੰਚ ਗਿਆ ਸੀ। ਜੌਹਨ ਨੇ ਤੁਰੰਤ ਏਥਨਜ਼ ਜਾਣ ਵਾਲ਼ੀ ਰੇਲ ਗੱਡੀ ਦਾ ਸਮਾਂ ਪਤਾ ਕਰਨ ਅਤੇ ਆਪਣੇ ਸਾਰੇ ਰਿਵਾਲਵਰ ਕਾਰਤੂਸਾਂ ਸਮੇਤ ਪੈਕ ਕਰਨ ਲਈ ਆਖਿਆ। ਕਾਰਨ ਪੁੱਛਣ ਤੇ ਜੌਹਨ ਨੇ ਦੱਸਿਆ ਕਿ ਆਪਾਂ ਦੋਵੇਂ ਏਥਨਜ਼ ਵਿਚ ਹੋਣ ਵਾਲ਼ੀਆਂ ਪਹਿਲੀਆਂ ਉਲੰਪਿਕ ਖੇਡਾਂ ਦੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਵਿਚ ਹਿੱਸਾ ਲੈਣ ਜਾ ਰਹੇ ਹਾਂ।

Sumner once told the media that just days before the start of the Athens Olympics, her brother, Lieutenant John Payne, a graduate of Howard University, had suddenly arrived at her Paris office. John immediately asked to find the time of the train to Athens and to pack all his revolver cartridges. When asked why, John said that we were both going to compete in the shooting of the first Olympic Games to be held in Athens. 

 

ਸੁਮਨਰ ਦੀ ਗੈਰਮੌਜੂਦਗੀ ਵਿਚ ਹੀ ਏਥਨਜ਼ ਲਈ ਅਮਰੀਕੀ ਟੀਮ ਵਿਚ ਹੋਈ ਚੋਣ:

ਦਰਅਸਲ ਦੋਵੇਂ ਭਰਾ ਬੋਸਟਨ ਐਥਲੈਟਿਕਸ ਐਸੋਸੀਏਸ਼ਨ (Boston Athletics Association) ਦੇ ਮੈਂਬਰ ਸਨ ਤੇ ਐਸੋਸੀਏਸ਼ਨ ਨੇ ਏਥਨਜ਼ ਭੇਜੀ ਜਾ ਰਹੀ ਅਮਰੀਕੀ ਟੀਮ ਵਿਚ ਦੋਵਾਂ ਨੂੰ ਨਿਸ਼ਾਨੇਬਾਜ਼ੀ ਮੁਕਾਬਲੇ ਲਈ ਚੁਣ ਲਿਆ ਸੀ। ਦਿਲਚਸਪ ਤੱਥ ਏਹ ਸੀ ਕਿ ਸੁਮਨਰ ਨੂੰ ਗੈਰ ਹਾਜ਼ਰੀ ਵਿਚ ਹੀ ਚੁਣ ਲਿਆ ਗਿਆ ਸੀ ਇਸੇ ਕਰਕੇ ਜੌਹਨ ਆਪਣੇ ਭਰਾ ਨੂੰ ਲੈਣ ਪੈਰਿਸ ਪਹੁੰਚਿਆ ਸੀ। ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਜੌਹਨ ਨੇ 442 ਅਤੇ ਸੁਮਨਰ ਨੇ 380 ਅੰਕਾਂ ਨਾਲ਼ ਕ੍ਰਮਵਾਰ ਸੋਨੇ ਤੇ ਚਾਂਦੀ ਦੇ ਤਮਗ਼ੇ ਫੁੰਡ ਲਏ।

In fact, the two brothers were members of the Boston Athletics Association, which had selected them for the shooting competition in the American team being sent to Athens. Interestingly, Sumner was chosen in absentia, which is why John arrived in Paris to pick up his brother. In the shooting event, John won the gold medal with 442 points and Sumner won silverwith 380 points. 

ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ (Olympic champion shooter) ਬਣਨ ਲਈ ਅਨੋਖੀ ਸਹਿਮਤੀ:

ਅਗਲੇ ਦਿਨ ਇਕ ਹੋਰ ਮੁਕਾਬਲੇ ਵਿਚ ਸੁਮਨਰ ਨੇ ਵੀ ਆਪਣੇ ਭਰਾ ਜਿੰਨਾ ਹੀ 442 ਸਕੋਰ ਕਰਕੇ ਇਕ ਹੋਰ ਸੋਨ ਤਮਗ਼ਾ ਫੁੰਡਿਆ। ਦਿਲਚਸਪ ਤੱਥ ਇਹ ਕਿ ਮੁਕਾਬਲੇ ਵਿਚ ਹਿੱਸਾ ਲੈਣ ਤੋਂ ਪਹਿਲਾਂ ਹੀ ਦੋਵੇਂ ਭਰਾਵਾਂ ਵਿਚ ਜ਼ੁਬਾਨੀ ਸਹਿਮਤੀ ਬਣੀ ਸੀ ਕਿ ਜਿਹੜਾ ਪਹਿਲੇ ਦਿਨ ਸੋਨ ਤਮਗ਼ਾ ਜਿੱਤੇਗਾ, ਉਹ ਅਗਲੇ ਦਿਨ ਮੁਕਾਬਲੇ ਵਿਚ ਹਿੱਸ ਨਹੀਂ ਲਵੇਗਾ ਤੇ ਦੂਜੇ ਭਰਾ ਨੂੰ ਸੋਨ ਤਮਗ਼ਾ ਜਿੱਤਣ ਦਾ ਮੌਕਾ ਦੇਵੇਗਾ। ਦੋਵੇਂ ਭਰਾ ਭਾਵੇਂ ਨਿਸ਼ਾਨੇ ਲਾਉਣ ਲਈ 3500 ਕਾਰਤੂਸਾਂ ਦਾ ਵੱਡਾ ਭੰਡਾਰ ਲੈ ਕੇ ਪਹੁੰਚੇ ਸਨ ਪਰ ਉਨ੍ਹਾਂ ਨੂੰ ਤਿੰਨ ਤਮਗ਼ੇ ਜਿੱਤਣ ਲਈ ਸਿਰਫ਼ 96 ਕਾਰਤੂਸ ਹੀ ਚਲਾਉਣੇ ਪਏ।

Unique Consent to become Olympic champion shooter:

In another bout the next day, Sumner won another gold medal, scoring 442, the same as her brother. Interestingly, even before taking part in the competition, there was a verbal agreement between the two brothers that whoever won the gold medal on the first day would not take part in the competition the next day and would give the other brother a chance to win the gold medal. Although the two brothers arrived with a large stockpile of 3,500 rounds of ammunition, they had to fire only 96 rounds to win three medals.

Click to Buy Now
Olympic champion shooter ਸੁਮਨਰ ਨੇ ਪਤਨੀ ਦੇ ਪ੍ਰੇਮੀ ’ਤੇ ਚਲਾਈਆਂ 4 ਗੋਲ਼ੀਆਂ ਪਰ ਕੋਈ ਨਿਸ਼ਾਨੇ ’ਤੇ ਨਾ ਵੱਜੀ:
ਇਹ ਹੋਰ ਵੀ ਦਿਲਚਸਪ ਤੇ ਹੈਰਾਨੀ ਵਾਲ਼ਾ ਕਿੱਸਾ ਸੀ ਕਿ ਪੰਜ ਸਾਲ ਪਹਿਲਾਂ ਹੀ ਉਲੰਪਿਕ ਵਿਚੋਂ ਨਿਸ਼ਾਨੇਬਾਜ਼ੀ ਦਾ ਸੋਨ ਤਮਗ਼ਾ ਜਿੱਤਣ ਵਾਲ਼ੇ ਸੁਮਨਰ ਨੇ ਜਦੋਂ ਆਪਣੀ ਪਤਨੀ ਦੇ ਪ੍ਰੇਮੀ ’ਤੇ ਚਾਰ ਗੋਲ਼ੀਆਂ ਚਲਾਈਆਂ ਤਾਂ ਇਕ ਵੀ ਉਸ ਨੂੰ ਨਾ ਲੱਗੀ। ਦਰਅਸਲ ਉਸ ਨੇ ਆਪਣੀ ਪਤਨੀ ਨੂੰ ਆਪਣੀ ਬੇਟੀ ਦੇ ਸੰਗੀਤ ਅਧਿਆਪਕ ਨਾਲ਼ ਇਤਰਾਜ਼ਯੋਗ ਹਾਲਤ ਵਿਚ ਵੇਖ ਲਿਆ ਸੀ ਤੇ ਤੈਸ਼ ਵਿਚ ਆ ਕੇ ਆਪਣੇ ਰਿਵਾਲਵਰ ਨਾਲ਼ ਉਸ ’ਤੇ 4 ਗੋਲ਼ੀਆਂ ਚਲਾਈਆਂ ਸਨ। ਹਾਲਾਂਕਿ ਬਾਅਦ ਵਿਚ ਪੁਲਿਸ ਨੇ ਇਸੇ ਅਧਾਰ ’ਤੇ ਉਸ ਨੂੰ ਰਿਹਾਅ ਕਰ ਦਿੱਤਾ ਕਿ ਉਲੰਪਿਕ ਚੈਂਪੀਅਨ ਦਾ ਨਿਸ਼ਾਨਾ ਲਗਾਤਾਰ ਚਾਰ ਵਾਰ ਨਹੀਂ ਖੁੰਝ ਸਕਦਾ ਤੇ ਅਜਿਹਾ ਸਿਰਫ਼ ਇਸ ਕਰਕੇ ਹੋਇਆ ਸੀ ਕਿ ਸੁਮਨਰ ਉਸ ਬੰਦੇ ਨੂੰ ਮਾਰਨਾ ਹੀ ਨਹੀਂ ਸੀ ਚਾਹੁੰਦਾ। ਪਰ ਰਿਹਾਈ ਤੋਂ ਦੋ ਸਾਲ ਬਾਅਦ ਹੀ 35 ਸਾਲ ਦੀ ਭਰ ਜੁਆਨ ਉਮਰ ਵਿਚ ਨਮੂਨੀਏ ਨਾਲ਼ ਉਸ ਦੀ ਮੌਤ ਹੋ ਗਈ। ਇਹ ਵੀ ਅਜੀਬ ਇਤਫਾਕ ਤੇ ਤਰਾਸਦੀ ਸੀ ਕਿ ਬਿਮਾਰ ਲੋਕਾਂ ਦੇ ਇਲਾਜ ਲਈ ਡਾਕਟਰੀ ਦੀ ਐਮ ਡੀ ਵਰਗੀ ਉਚੀ ਡਿਗਰੀ ਲੈਣ ਵਾਲ਼ਾ ਇਹ ਹੋਣਹਾਰ ਨੌਜਵਾਨ ਖੁਦ ਹੀ ਬਿਮਾਰੀ ਦਾ ਸ਼ਿਕਾਰ ਹੋ ਕੇ ਮਰ ਗਿਆ।
 

Fired four shots at his wife’s boyfriend but none hit:

It was even more interesting and surprising that Sumner, who had won an Olympic gold medal in shooting five years ago, fired four shots at his wife’s boyfriend, but did not hit a single one. In fact, he had seen his wife in an objectionable condition with his daughter’s music teacher and fired four shots at him with his .32 bore revolver but did not hit a single one. However, police later released him on the grounds that the Olympic champion could not miss the target four times in a row. Police investigators reached the conclusion that Sumner did not really want to kill the man, so he willingly missed all shots. But unfortunately, two years after his release, he died of pneumonia at the young age of 35. It was also a strange coincidence and tragedy that this promising young man, who had obtained a high degree like MD for the treatment of sick people, died of the disease himself.
ਇਸ ਤਰਾਂ ਏਥਨਜ਼ ਉਲੰਪਿਕ ਵਿਚੋਂ ਸੋਨ ਤਮਗ਼ਾ ਜਿੱਤਣ ਵਾਲ਼ਾ ਇਹ ਪਹਿਲਾ ਐਥਲੀਟ ਸੀ ਜਿਹੜਾ ਜੁਆਨੀ ਵਿਚ ਹੀ ਗੈਰ ਕੁਰਦਤੀ ਮੌਤ ਦਾ ਸ਼ਿਕਾਰ ਹੋਇਆ। ਇਸ ਤੋਂ ਕੁੱਝ ਵਰ੍ਹੇ ਬਾਅਦ ਹੀ ਜਰਮਨ ਦਾ ਸਰਬੋਤਮ ਜਿਮਨਾਸਟ ਹਰਮੈਨ ਵਾਇੰਗਾਰਟਨਰ ਵੀ ਉਸ ਵੇਲ਼ੇ ਡੁੱਬ ਕੇ ਮਰ ਗਿਆ ਸੀ (ਇਸ ਬਾਰੇ ਲੇਖ ਪੜ੍ਹਨ ਲਈ ਕਲਿਕ ਕਰੋ) ਜਦੋਂ ਉਹ ਕਿਸੇ ਡੁੱਬ ਰਹੇ ਬੰਦੇ ਦੀ ਜਾਨ ਬਚਾ ਰਿਹਾ ਸੀ। ਦੱਸਣਯੋਗ ਹੈ ਕਿ ਹਰਮੈਨ ਨੇ ਏਥਨਜ਼ ਵਿਚ ਤਿੰਨ ਸੋਨ ਤਮਗ਼ਿਆਂ ਸਮੇਤ ਕੁੱਲ 6 ਤਮਗ਼ੇ ਜਿੱਤ ਕੇ ਸਰਬੋਤਮ ਐਥਲੀਟ ਦਾ ਖਿਤਾਬ ਪ੍ਰਾਪਤ ਕੀਤਾ ਸੀ।
 

Be the first to comment

Leave a Reply

Your email address will not be published.


*